Prabhat Times

Jalandhar ਜਲੰਧਰ(issue of Bhogpur Mill’s CNG plant flares up again) ਆਦਮਪੁਰ ਹਲਕੇ ਦੇ ਸ਼ਹਿਰ ਭੋਗਪੁਰ ਖੰਡ ਮਿੱਲ ਅੰਦਰ ਲੱਗ ਰਹੇ ਸੀ ਐਨ ਜੀ ਪਲਾਂਟ ਦਾ ਮਾਮਲਾ ਮੁੜ ਭਖਦਾ ਨਜ਼ਰ ਆ ਰਿਹਾ ਹੈ, ਅੱਜ ਮਾਰਕੀਟ ਐਸੋਸੀਏਸ਼ਨ, ਕਿਸਾਨ ਜਥੇਬੰਦੀਆਂ, ਸ਼ਹਿਰ ਵਾਸੀ ਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵਲੋਂ ਆਦਮਪੁਰ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦੀ ਅਗਵਾਈ ਹੇਠ ਜਲੰਧਰ ਦੇ ਡਿਪਟੀ ਕਮਿ਼ਨਰ ਅਤੇ ਐਸ ਐਸ ਪੀ ਜਲੰਧਰ ਨੂੰ ਮਿਲ ਕੇ ਇਕ ਮੰਗ ਪੱਤਰ ਦਿੱਤਾ ਗਿਆ ਜਿਸ ਵਿਚ ਭੋਗਪੁਰ ਅੰਦਰ ਲਗ ਰਹੇ ਸੀ ਐਨ ਜੀ ਪਲਾਂਟ ਨੂੰ ਬੰਦ ਕਰਨ ਸਬੰਧੀ ਮੰਗ ਕੀਤੀ, ਅਧਿਕਾਰੀਆਂ ਨਾਲ ਭੋਗਪੁਰ ਮਾਰਕੀਟ ਐਸੋਸੀਏਸ਼ਨ, ਕਿਸਾਨ ਜਥੇਬੰਦੀਆਂ, ਰਾਜਨੀਤਿਕ ਆਗੂਆਂ ਤੇ ਸ਼ਹਿਰ ਵਾਸੀਆਂ ਦੀ ਮੀਟਿੰਗ ਸਮੇ ਕੋਈ ਠੋਸ ਹੱਲ ਨਹੀਂ ਨਿਕਲਿਆ ਤੇ ਅਗਲੇ ਸੰਘਰਸ਼ ਦਾ ਐਲਾਨ ਕਰ ਦਿੱਤਾ

ਹੁਣ ਭੋਗਪੁਰ ਦੇ ਤੇ ਇਲਾਕਾ ਨਿਵਾਸੀ ਮਿਤੀ 23 ਅਪ੍ਰੈਲ ਬੁੱਧਵਾਰ ਨੂੰ 10 ਵਜੇ ਸਵੇਰੇ ਰੋਸ ਪ੍ਰਦਰਸ਼ਨ ਕਰਦਿਆਂ ਜਲੰਧਰ ਪਠਾਨਕੋਟ ਹਾਈਵੇਅ ਜਾਮ ਕਰਨਗੇ ਕਿਉਂਕਿ ਕਿ ਪ੍ਰਸ਼ਾਸਨ ਲੰਮੇ ਸਮੇਂ ਤੋਂ ਲੋਕਾਂ ਨੂੰ ਗੁੰਮਰਾਹ ਕਰਕੇ ਮਿਲ ਅੰਦਰ ਸੀ ਐਨ ਜੀ ਪਲਾਂਟ ਦਾ ਕੰਮ ਮੁਕੰਮਲ ਕਰਵਾ ਰਿਹਾ ਹੈ

ਇਸ ਪਲਾਂਟ ਨਾਲ ਜਿੱਥੇ ਭੋਗਪੁਰ ਵਾਸੀ ਹਰ ਵੇਲੇ ਦਹਿਸ਼ਤ ਦੇ ਮਾਹੌਲ ਚ ਜੀਂਣ ਲਈ ਮਜਬੂਰ ਹੋ ਜਾਣਗੇ , ਇਸ ਮੁੱਦੇ ਤੇ ਪ੍ਰਸ਼ਾਸ਼ਨ ਵਲੋ ਕੋਈ ਵੀ ਠੋਸ ਹੱਲ ਨਹੀਂ ਕਢਿਆ ਜਾ ਰਿਹਾ। ਇਸ ਲਈ ਫੈਸਲਾ ਕੀਤਾ ਕਿ ਤਿੱਖਾ ਪ੍ਰਦਰਸ਼ਨ ਕੀਤਾ ਜਾਵੇ

ਇਸ ਮੌਕੇ ਪ੍ਰਧਾਨ ਵਿਸ਼ਾਲ ਬਹਿਲ, ਪਰਮਿੰਦਰ ਸਿੰਘ ਮੱਲੀ ਨੰਗਲ, ਅਸ਼ਵਨ ਭੱਲਾ, ਅਮਰਜੀਤ ਸਿੰਘ ਚੌਲਾਂਗ, ਚਰਨਜੀਤ ਸਿੰਘ ਡੱਲਾ, ਗੁਰਦੀਪ ਸਿੰਘ ਚੱਕ ਝੰਡੂ, ਸੋਨੂੰ ਐਮ ਸੀ, ਅੰਮ੍ਰਿਤਪਾਲ ਸਿੰਘ, ਰਾਕੇਸ਼ ਬੱਗਾ, ਗੁਲਸ਼ਨ ਅਰੋੜਾ, ਰਿੱਕੀ ਬੇਦੀ, ਬਿੱਟੂ ਬਹਿਲ ਲੱਕੀ ਸਰਪੰਚ ਮੋਗਾ, ਸਰਨਜੀਤ ਸੈਣੀ, ਅਰੁਣ ਅਰੋੜਾ, ਟੋਨੀ ਸ਼ਰਮਾ, ਜੱਸੀ ਵਿਸ਼ਕਰਮਾ ਸਮੇਤ ਕਈ ਆਗੂ ਹਾਜ਼ਰ ਸਨ।

 

——————————————————————–

खबरें ये भी हैं…

—————————————————————

————————————————————–

Whatsapp ग्रुप से जुड़ने के लिए नीचे दिए लिंक पर क्लिक करें

Join Whatsapp Link for Latest News

प्रभात टाइम्स व्हाटसएप्प चैनल जॉइन करें।

Join Prabhat Times Whatsapp Channel


Subscribe YouTube Channel

Prabhat Times

Click to Join Prabhat Times FB Page

https://www.facebook.com/Prabhattimes14/

Join Telegram

https://t.me/prabhattimes1