



Prabhat Times
ਜਲੰਧਰ। ਮਾਡਲ ਟਾਊਨ ਸ਼ੋਪਕੀਪਰ ਵੈਲਫੇਅਰ ਐਸੋਸੀਏਸ਼ਨ ਵੱਲੋਂ ਜਲੰਧਰ ਦੇ ਨਵੇਂ ਨਿਯੁਕਤ ਡਿਪਟੀ ਕਮਿਸ਼ਨਰ ਸ੍ਰੀ ਵਰਜੀਤ ਵਾਲੀਆ ਜੀ ਆਈ.ਏ.ਐਸ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਰਾਜੀਵ ਦੁੱਗਲ ਜੀ ਦੀ ਅਗਵਾਈ ਹੇਠ ਸਾਰੀ ਟੀਮ ਹਾਜ਼ਰ ਰਹੀ, ਜਿਸ ਵਿੱਚ ਚੇਅਰਮੈਨ ਸ੍ਰੀ ਲਖਬੀਰ ਸਿੰਘ ਲਾਲੀ ਘੁੱਮਨ, ਵਾਈਸ ਚੇਅਰਮੈਨ ਸ੍ਰੀ ਸੁਖਬੀਰ ਸਿੰਘ ਸੁਖੀ, ਵਾਈਸ ਪ੍ਰੇਜ਼ੀਡੈਂਟ ਸ੍ਰੀ ਰਮੇਸ਼ ਲੱਖਨਪਾਲ, ਜਨਰਲ ਸਕੱਤਰ ਸ੍ਰੀ ਸੁਖਵਿੰਦਰ ਸਿੰਘ ਨੰਦਰਾ, ਕੈਸ਼ੀਅਰ ਸ੍ਰੀ ਸੁਰਿੰਦਰ ਪਾਲ ਸਿੰਘ ਢਿੰਗਰਾ, ਆਰਗਨਾਈਜ਼ਿੰਗ ਸੈਕਰਟਰੀ ਸ੍ਰੀ ਅਨੰਤਪ੍ਰੀਤ ਸਿੰਘ ਰੋਬਿਨ, ਜੋਇੰਟ ਕੈਸ਼ੀਅਰ ਸ੍ਰੀ ਦਿਵਜੋਤ ਸਿੰਘ, ਐਡਵਾਈਜ਼ਰ ਸ੍ਰੀ ਮਨੋਜ ਮੇਹਤਾ ਅਤੇ ਪੈਟਰਨਸ ਸ੍ਰੀ ਵਿਜੇ ਖੁਲਰ, ਸ੍ਰੀ ਜੀ.ਐਸ. ਨਾਗਪਾਲ, ਸ੍ਰੀ ਅਨੀਲ ਅਰੋੜਾ, ਸਰਦਾਰ ਭੁਪਿੰਦਰ ਸਿੰਘ ਪਿੰਦਾ ਅਤੇ ਸ੍ਰੀ ਜਸਵੰਤ ਸਿੰਘ ਪਿੰਟੂ ਏ.ਐਸ ਭਾਟੀਆ ਜੀ ਸ਼ਾਮਲ ਸਨ।ਡਾਕਟਰ ਜਸਵਿੰਦਰ ਸਿੰਘ ਅਤੇ ਗੌਰਵ ਅਰੋੜਾ ਮਜੂਦ ਰਹੇ
ਐਸੋਸੀਏਸ਼ਨ ਵੱਲੋਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਫੁੱਲਾਂ ਦਾ ਗੁਲਦੱਸਾ ਭੇਂਟ ਕਰਕੇ ਉਹਨਾਂ ਦੀ ਲੰਬੀ ਉਮਰ, ਚੰਗੀ ਸਿਹਤ ਅਤੇ ਉੱਚੀ ਤਰੱਕੀ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਇਸ ਦੌਰਾਨ ਮੋਡਲ ਟਾਊਨ ਦੇ ਵਪਾਰੀਆਂ ਨਾਲ ਸੰਬੰਧਿਤ ਮੁੱਦਿਆਂ ’ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।
ਡਿਪਟੀ ਕਮਿਸ਼ਨਰ ਸ੍ਰੀ ਵਰਜੀਤ ਵਾਲੀਆ ਜੀ ਆਈ.ਏ.ਐਸ ਨੇ ਭਰੋਸਾ ਦਿਵਾਇਆ ਕਿ ਜਦੋਂ ਵੀ ਮਾਡਲ ਟਾਊਨ ਐਸੋਸੀਏਸ਼ਨ ਨੂੰ ਉਹਨਾਂ ਦੀ ਲੋੜ ਹੋਵੇਗੀ, ਉਹ ਹਮੇਸ਼ਾ ਨਾਲ ਖੜ੍ਹੇ ਰਹਿਣਗੇ। ਉਨ੍ਹਾਂ ਨੇ ਆਪਣਾ ਮੋਬਾਈਲ ਨੰਬਰ ਵੀ ਸਾਂਝਾ ਕੀਤਾ ਅਤੇ ਕਿਹਾ ਕਿ ਕਿਸੇ ਵੀ ਸਮੇਂ ਮੈਨੂੰ ਸੰਪਰਕ ਕੀਤਾ ਜਾ ਸਕਦਾ ਹੈ।
ਅਤੇ ਰਾਜੀਵ ਦੁੱਗਲ ਪ੍ਰਧਾਨ ਨੇ ਡੀਸੀ ਸਾਹਿਬ ਨੂੰ ਦੱਸਿਆ ਕੇ ਮਾਡਲ ਟਾਊਨ ਐਸੋਸੀਏਸ਼ਨ 1-4-2025 ਤੋ ਨਵੀ ਬਣੀ ਹੈ
ਅਤੇ ਮਾਰਕੀਟ ਨੂੰ ਹਰ ਰੋਜ਼ ਸਵੇਰੇ ਜੋ ਐਸੋਸੀਏਸ਼ਨ ਦੁਆਰਾ ਸਫ਼ਾਈ ਸੇਵਕ ਰੱਖੇ ਗਏ ਹਨ ਉਹਨਾਂ ਕੋਲੋਂ ਮਾਰਕੀਟ ਦੀ ਸਫਾਈ ਕਰਵਾਈ ਜਾਂਦੀ ਹੈ ਅਤੇ ਲਾਲੀ ਘੁੰਮਣ ਜੀ ਨੇ ਕਿਹਾ ਕੇ ਮਾਰਕੀਟ ਦੇ ਵਿੱਚ ਹਰ ਤਿਉਹਾਰ ਬਹੁਤ ਧੂਮ ਧਾਮ ਨਾਲ ਮਨਾਇਆ ਜਾਦਾ ਹੈ ਅਤੇ ਜੋ ਲੋਕ ਵਿਦੇਸ਼ਾ ਤੋ ਮਾਡਲ ਟਾਊਨ ਵਿੱਚ ਘੁੰਮਣ ਲਈ ਖਰੀਦਦਾਰੀ ਕਰਨ ਲਈ ਆਦੇ ਹਨ ਹੁਣ ਉਹ ਆਪਣੇ ਆਪ ਨੂੰ ਸੁਰੱਖਿਅਤ ਸਮਝਦੇ ਹਨ
ਅਤੇ ਸੁਖਬੀਰ ਸਿੰਘ ਨੇ ਕਿਹਾ ਕਿ ਮਾਰਕੀਟ ਦੇ ਵਿੱਚ ਮਿਊਜ਼ਿਕ ਸਿਸਟਮ ਲਗਵਾਇਆ ਗਿਆ ਹੈ ਸਵੇਰੇ ਸਾਮ ਭਗਤੀ ਅਤੇ ਮਿਊਜ਼ਿਕ ਚੱਲਦਾ ਹੈ
ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਪਹਿਲਾਂ ਵੀ ਜਲੰਧਰ ਵਿੱਚ ਸੇਵਾ ਨਿਭਾ ਚੁੱਕੇ ਹਨ ਅਤੇ ਕੋਰੋਨਾ ਮਹਾਂਮਾਰੀ ਦੌਰਾਨ ਵੀ ਆਪਣੀ ਡਿਊਟੀ ਨਿਭਾਈ ਹੈ। ਜਲੰਧਰ ਸ਼ਹਿਰ ਦੇ ਵਿਕਾਸ ਅਤੇ ਭਲਾਈ ਲਈ ਉਹ ਪੂਰੀ ਤਰ੍ਹਾਂ ਵਚਨਬੱਧ ਹਨ।
——————————————————-


ये भी पढ़ें
- …अब 14.2 किलो नहीं सिलेंडर में मिलेगी सिर्फ इतनी गैस! LPG संकट के बीच सरकार का ‘प्लान-बी’
- बड़ी राहत! LPG को लेकर सरकार ने दिए ये अहम आदेश
- पिछली सरकारों की नाकामी से बंद हो गए थे सांस्कृतिक मेले, अब ‘रंगला पंजाब’ के रंग दिखाई देने लगे हैं: मान
- सेंट सोल्जर ग्रुप की विभिन्न शाखाओं ने शहीद भगत सिंह, राजगुरु और सुखदेव को श्रद्धांजलि अर्पित की
————————————–





