Prabhat Times

  1. ਅੰਮ੍ਰਿਤਸਰ। (heroine smuggler arrest Amritsar rural)  ਸ੍ਰੀ ਸਤਿੰਦਰ ਸਿੰਘ ਡੀ.ਆਈ.ਜੀ., ਬਾਰਡਰ ਰੇਂਜ ਵੱਲੋ ਪ੍ਰਾਪਤ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼੍ਰੀ ਚਰਨਜੀਤ ਸਿੰਘ ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ, ਜਿਲ੍ਹਾ ਅੰਮ੍ਰਿਤਸਰ ਦਿਹਾਤੀ ਦੀਆਂ ਹਦਾਇਤਾਂ ਤੇ ਕੰਮ ਕਰਦਿਆਂ ਸ੍ਰੀ ਹਰਿੰਦਰ ਸਿੰਘ ਗਿੱਲ ਐਸ.ਪੀ (ਡੀ) ਅਤੇ ਸ੍ਰੀ ਲਖਵਿੰਦਰ ਸਿੰਘ ਡੀ.ਐਸ.ਪੀ ਅਟਾਰੀ ਦੀ ਅਗਵਾਈ ਵਿੱਚ ਨਸ਼ਿਆ ਖਿਲਾਫ ਕਾਰਵਾਈ ਕਰਦਿਆ ਮੁੱਖ ਅਫਸਰ ਥਾਣਾ ਘਰਿੰਡਾ ਨੂੰ ਉਸ ਸਮੇ ਵੱਡੀ ਕਾਮਯਾਬੀ ਹਾਸਿਲ ਹੋਈ ਜਦੋ ਉਹਨਾ ਵੱਲੋ 30 ਕਿੱਲੋ ਹੈਰੋਇੰਨ ਅਤੇ ਇੱਕ ਗੱਡੀ ਸਮੇਤ ਇੱਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਗਿਆ।

ਜੋ ਮੁੱਖ ਅਫਸਰ ਥਾਣਾ ਘਰਿੰਡਾ ਨੂੰ ਗੁਪਤ ਸੂਚਨਾ ਪ੍ਰਾਪਤ ਹੋਈ ਸੀ ਕਿ ਗੁਰਸਿਮਰਨਜੀਤ ਸਿੰਘ ਉਰਫ ਸਿਮਰਨ ਪੁੱਤਰ ਅਜਮੇਰ ਸਿੰਘ ਵਾਸੀ ਬਾਸਰਕੇ ਗਿੱਲਾ ਥਾਣਾ ਘਰਿੰਡਾ ਆਪਣੇ ਹੋਰ ਸਾਥੀਆ ਨਾਲ ਮਿਲ ਕੇ ਪਾਕਿਸਤਾਨ ਤੋਂ ਵੱਡੀ ਮਾਤਰਾ ਵਿੱਚ ਹੈਰੋਇੰਨ ਮੰਗਵਾ ਕੇ ਪੰਜਾਬ ਅਤੇ ਹੋਰ ਸਟੇਟਾ ਵਿੱਚ ਸਪਲਾਈ ਕਰਦੇ ਹਨ।

ਜਿਸ ਤੇ ਤੁਰੰਤ ਕਾਰਵਾਈ ਕਰਦਿਆ ਮੁੱਖ ਅਫਸਰ ਥਾਣਾ ਘਰਿੰਡਾ ਵੱਲੋ ਆਪਣੀ ਟੀਮ ਨੂੰ ਚੰਗੀ ਤਰ੍ਹਾ ਬ੍ਰੀਫ ਕਰਕੇ ਨਾਕਾਬੰਦੀ ਦੌਰਾਨ ਚੌਂਕ ਅੱਡਾ ਘਰਿੰਡਾ ਤੋਂ ਗੁਰਸਿਮਰਨਜੀਤ ਸਿੰਘ ਉਰਫ ਸਿਮਰਨ ਨੂੰ 30 ਕਿੱਲੋ ਹੈਰੋਇੰਨ ਅਤੇ ਇੱਕ ਫੋਰਡ ਫਿਸਟਾ ਗੱਡੀ ਨੰਬਰ PB02-BC-0016 ਸਮੇਤ ਕਾਬੂ ਕਰ ਲਿਆ ਗਿਆ।

ਜਿਸ ਸਬੰਧੀ ਗੁਰਸਿਮਰਨਜੀਤ ਸਿੰਘ ਉਰਫ ਸਿਮਰਨ ਖਿਲਾਫ ਥਾਣਾ ਘਰਿੰਡਾ ਵਿਖੇ ਮੁਕੱਦਮਾ ਨੰ. 30 ਮਿਤੀ 14-02-25 ਜੁਰਮ 21-C/25/61/85 NDPS Act ਤਹਿਤ ਦਰਜ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ।

ਉਕਤ ਗ੍ਰਿਫਤਾਰ ਦੋਸ਼ੀ ਕੋਲੋ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਉਸ ਦੇ ਫਾਰਵਰਡ ਅਤੇ ਬੈਕਵਰਡ ਲਿੰਕਾ ਨੂੰ ਚੰਗੀ ਤਰ੍ਹਾ ਖੰਘਾਲਿਆ ਜਾ ਰਿਹਾ ਹੈ।

ਉਕਤ ਗ੍ਰਿਫਤਾਰ ਦੋਸ਼ੀ ਤੋਂ ਇਲਾਵਾ ਇਸ ਮਾਮਲੇ ਵਿੱਚ ਹੋਰ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਵੇਗੀ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਰਿਕਵਰੀ:-

1. 30 ਕਿੱਲੋ ਹੈਰੋਇੰਨ

2. ਇੱਕ ਫੋਰਡ ਫਿਸਟਾ ਗੱਡੀ

—————————————————

खबरें ये भी हैं…


————————————————————–

Whatsapp ग्रुप से जुड़ने के लिए नीचे दिए लिंक पर क्लिक करें

Join Whatsapp Link for Latest News

प्रभात टाइम्स व्हाटसएप्प चैनल जॉइन करें।

Join Prabhat Times Whatsapp Channel


Subscribe YouTube Channel

Prabhat Times

Click to Join Prabhat Times FB Page

https://www.facebook.com/Prabhattimes14/

Join Telegram

https://t.me/prabhattimes1