Prabhat Times

ਇਸ ਪ੍ਰਾਜੈਕਟ ਨੂੰ ਜਲਦ ਹੀ ਵਿਚਾਰ ਅਧੀਨ ਲਿਆਵਾਂਗੇ-ਮੇਅਰ

ਜਲੰਧਰ। ਵਾਰਡ ਨੰ. 35 ਦੀ ਕੌਂਸਲਰ ਅਤੇ ਨਿਗਮ ਦੀਆਂ ਚਾਰ ਐਡਹਾਕ ਕਮੇਟੀਆਂ ਦੀ ਮੈਂਬਰ ਹਰਸ਼ਰਨ ਕੌਰ ਹੈਪੀ ਤੇ ਖੇਡ ਪ੍ਰਮੋਟਰ ਸੁਰਿੰਦਰ ਸਿੰਘ ਭਾਪਾ ਨੇ ਮੇਅਰ ਸ੍ਰੀ ਵਨੀਤ ਧੀਰ ਨਾਲ ਵਾਰਡ ਅੰਦਰ ਪੈਂਦੀਆਂ ਪਾਰਕਾਂ ਦਾ ਦੌਰਾ ਕੀਤਾ।

ਕੌਂਸਲਰ ਹੈਪੀ ਨੇ ਮੇਅਰ ਵਨੀਤ ਧੀਰ ਦਾ ਜੀ.ਟੀ.ਬੀ. ਰੋਡ ਤੇ ਮੈਨਬ੍ਰੋ ਚੌਕ ਤੋਂ ਟੀ ਪੁਆਇੰਟ ਤੱਕ ਬਣਾਈ ਗਈ ਨਵੀਂ ਸੜਕ ਲਈ ਧੰਨਵਾਦ ਵੀ ਕੀਤਾ।

ਇਸ ਮੌਕੇ ਹੈਪੀ ਤੇ ਭਾਪਾ ਨੇ ਮੇਅਰ ਸਾਹਿਬ ਤੋਂ ਮੰਗ ਕੀਤੀ ਕਿ ਜਿਸ ਤਰ੍ਹਾਂ ਬਰਲਟਰ ਪਾਰਕ ਵਿਚ ਸੀਨੀਅਰ ਸੀਟੀਜ਼ਨ ਵਾਸਤੇ ਰਬੜ ਕੋਟਿਡ ਟਰੈਕ ਬਣਾਏ ਗਏ ਹਨ ਉਸੇ ਤਰ੍ਹਾਂ ਦੇ ਰਬੜ ਕੋਟਿਡ ਟਰੈਕ ਸਾਡੇ ਵਾਰਡ ਅੰਦਰ ਪੈਂਦੀਆਂ ਪਾਰਕਾਂ ਲਈ ਵੀ ਬਣਾ ਕੇ ਦਿੱਤੇ ਜਾਣ।

ਉਨ੍ਹਾਂ ਕਿਹਾ ਕਿ ਬਜ਼ੁਰਗਾਂ ਨੂੰ ਗੋਡਿਆਂ ਦੀ ਵਧੇਰੇ ਸਮੱਸਿਆ ਰਹਿੰਦੀ ਹੈ ਤੇ ਇਸ ਤਰ੍ਹਾਂ ਦੇ ਰਬੜ ਕੋਟਿਡ ਟਰੈਕ ਨਾਲ ਉਨ੍ਹਾਂ ਨੂੰ ਸੈਰ ਕਰਨ ਵਿਚ ਬਹੁਤ ਵੱਡੀ ਸਹੂਲਤ ਮਿਲੇਗੀ।

ਹੈਪੀ ਨੇ ਦੱਸਿਆ ਕਿ ਮੇਅਰ ਵਨੀਤ ਧੀਰ ਨੇ ਕਿਹਾ ਹੈ ਕਿ ਇਸ ਵਾਰਡ ਅੰਦਰ ਹਰ ਧਰਮ ਦੇ ਅਸਥਾਨ ਹੋਣ ਕਾਰਨ ਇਹ ਵਾਰਡ ਆਸਥਾ ਦਾ ਕੇਂਦਰ ਬਣ ਗਿਆ ਹੈ ਤੇ ਮੈਨੂੰ ਇਸ ਵਾਰਡ ਦੇ ਕੰਮ ਕਰਨ ਮੌਕੇ ਇਕ ਵੱਖਰੀ ਸ਼ਕਤੀ ਮਿਲਦੀ ਹੈ ਤੇ ਮੈਂ ਇਸ ਵਾਰਡ ਦੇ ਲੋਕਾਂ ਦੀ ਸੇਵਾ ਕਰਕੇ ਬਹੁਤ ਖ਼ੁਸ਼ੀ ਮਹਿਸੂਸ ਕਰਦਾ ਹਾਂ।

ਹੈਪੀ ਤੇ ਭਾਪਾ ਨੇ ਦੱਸਿਆ ਕਿ ਮੇਅਰ ਸਾਹਿਬ ਨੇ ਕਿਹਾ ਕਿ ਮੈਨੂੰ ਤੁਹਾਡਾ ਇਹ ਸੁਝਾਅ ਬਹੁਤ ਚੰਗਾ ਲੱਗਾ ਹੈ। ਉਨ੍ਹਾਂ ਕਿਹਾ ਹੈ ਕਿ ਤੁਸੀਂ ਮੈਨੂੰ ਇਸ ਦਾ ਐਸਟੀਮੇਟ ਬਣਾ ਕੇ ਦਿਓ ਤੇ ਇਸ ਪ੍ਰਾਜੈਕਟ ਨੂੰ ਨਿਗਮ ਹਾਊਸ ਦੀ ਮੀਟਿੰਗ ਵਿਚ ਵਿਚਾਰ ਅਧੀਨ ਲਿਆਂਦਾ ਜਾਵੇਗਾ।

—————————————————————————-

————————————–

Whatsapp ग्रुप से जुड़ने के लिए नीचे दिए लिंक पर क्लिक करें

Join Whatsapp Link for Latest News

प्रभात टाइम्स व्हाटसएप्प चैनल जॉइन करें।

Join Prabhat Times Whatsapp Channel