Prabhat Times

ਓਲੰਪੀਅਨ ਰਜਿੰਦਰ ਸਿੰਘ (ਸੀਨੀਅਰ), ਲਖਵਿੰਦਰ ਪਾਲ ਸਿੰਘ ਖੈਰਾ ਅਤੇ ਅਮਰੀਕ ਸਿੰਘ ਪਵਾਰ ਦਾ ਸਾਂਝਾ ਦੌਰਾ

ਜਲੰਧਰ। (surjit hockey society jalandhar) ਓਲੰਪੀਅਨ ਰਜਿੰਦਰ ਸਿੰਘ (ਸੀਨੀਅਰ), ਟੈਕਨੀਕਲ ਲੀਡ, ਰਾਊਂਡ ਗਲਾਸ ਹਾਕੀ ਅਕੈਡਮੀ, ਸੁਰਜੀਤ ਹਾਕੀ ਸੋਸਾਇਟੀ, ਜਲੰਧਰ ਦੇ ਵਰਕਿੰਗ ਪ੍ਰਜ਼ੀਡੈਂਟ ਸ੍ਰੀ ਲਖਵਿੰਦਰ ਪਾਲ ਸਿੰਘ ਖੈਰਾ ਅਤੇ ਪੰਜਾਬ ਹਾਕੀ ਦੇ ਸਕੱਤਰ ਜਨਰਲ ਸ੍ਰੀ ਅਮਰੀਕ ਸਿੰਘ ਪਵਾਰ ਨੇ ਅੱਜ ਸੁਰਜੀਤ ਹਾਕੀ ਅਕੈਡਮੀ ਦਾ ਸਾਂਝੇ ਤੌਰ ਪਰ ਦੌਰਾ ਕਰਕੇ ਉੱਥੇ ਟਰੇਨਿੰਗ ਲੈ ਰਹੇ ਨੌਜਵਾਨ ਖਿਡਾਰੀਆਂ ਦਾ ਹੌਸਲਾ ਅਫਜ਼ਾਈ ਕਰਦੇ ਉਨ੍ਹਾਂ ਨੂੰ ਖੇਡ ਦੀਆਂ ਬਾਰੀਕੀਆਂ ਸਮਝਾਈਆਂ, ਆਪਣੇ ਅਨੁਭਵ ਸਾਂਝੇ ਕੀਤੇ ਅਤੇ ਉਨ੍ਹਾਂ ਨੂੰ ਹਾਕੀ ਦੀ ਖੇਡ ਦੇ ਮਹੱਤਵਪੂਰਣ ਟਿਪਸ ਵੀ ਦਿੱਤੇ।

ਇਸ ਮੌਕੇ ਉਪਰ ਓਲੰਪੀਅਨ ਰਜਿੰਦਰ ਸਿੰਘ (ਸੀਨੀਅਰ) ਨੇ ਖਿਡਾਰੀਆਂ ਨੂੰ ਹਾਕੀ ਦੀਆਂ ਵਿਭਿੰਨ ਤਕਨੀਕਾਂ, ਜਿਵੇਂ ਕਿ ਪਾਸਿੰਗ, ਡ੍ਰਿਬਲਿੰਗ, ਡਿਫੈਂਸ ਅਤੇ ਗੋਲ-ਸ਼ੂਟਿੰਗ ਬਾਰੇ ਮਹੱਤਵਪੂਰਨ ਟਿਪਸ ਦਿੱਤੇ।

ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਫਲਤਾ ਪ੍ਰਾਪਤ ਕਰਨ ਲਈ ਸਖ਼ਤ ਮੇਹਨਤ, ਅਨੁਸ਼ਾਸਨ ਅਤੇ ਖੇਡ ਪ੍ਰਤੀ ਜਜ਼ਬੇ ਦਾ ਹੋਣਾ ਬਹੁਤ ਜ਼ਰੂਰੀ ਹੈ।

ਸ਼੍ਰੀ ਲਖਵਿੰਦਰ ਪਾਲ ਸਿੰਘ ਖਹਿਰਾ, ਵਰਕਿੰਗ ਪ੍ਰੈਜ਼ੀਡੈਂਟ, ਸੁਰਜੀਤ ਹਾਕੀ ਸੁਸਾਇਟੀ, ਜਲੰਧਰ ਨੇ ਸੰਬੋਧਨ ਕਰਦੇ ਕਿਹਾ ਕਿ ਅਕੈਡਮੀ ਦਾ ਉਦੇਸ਼ ਨੌਜਵਾਨ ਪੀੜ੍ਹੀ ਨੂੰ ਹਾਕੀ ਦੀ ਕਲਾ ਸਿਖਾਉਣ ਅਤੇ ਦੇਸ਼ ਲਈ ਚੰਗੇ ਖਿਡਾਰੀ ਤਿਆਰ ਕਰਨਾ ਹੈ। ਉਨ੍ਹਾਂ ਨੇ ਖਿਡਾਰੀਆਂ ਨੂੰ ਦੇਸ਼ ਦਾ ਨਾਮ ਰੋਸ਼ਨ ਕਰਨ ਲਈ ਪੂਰੇ ਜੋਸ਼ ਨਾਲ ਮੇਹਨਤ ਕਰਨ ਲਈ ਪ੍ਰੇਰਿਤ ਵੀ ਕੀਤਾ।

ਸ੍ਰੀ ਅਮਰੀਕ ਸਿੰਘ ਪੋਵਾਰ, ਸਕੱਤਰ ਜਨਰਲ, ਹਾਕੀ ਪੰਜਾਬ ਨੇ ਨੌਜਵਾਨ ਖਿਡਾਰੀਆਂ ਨੂੰ ਪ੍ਰੇਰਿਤ ਕਰਦਿਆਂ ਹਾਕੀ ਦੇ ਮੁਕਾਬਲਿਆਂ ਵਿੱਚ ਸਫਲਤਾ ਹਾਸਲ ਕਰਨ ਲਈ ਮਿਹਨਤ, ਲਗਨ ਅਤੇ ਟੀਮ ਵਰਕ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।

ਇਸ ਦੌਰਾਨ ਅਕੈਡਮੀ ਦੇ ਕੋਚਿੰਗ ਸਟਾਫ਼ ਅਤੇ ਪ੍ਰਬੰਧ ਕਮੇਟੀ ਵੀ ਮੌਜੂਦ ਸੀ। ਅਕੈਡਮੀ ਦੇ ਜਨਰਲ ਸਕੱਤਰ ਸੁਰਿੰਦਰ ਸਿੰਘ ਭਾਪਾ ਅਤੇ ਸ਼੍ਰੀ ਇਕਬਾਲ ਸਿੰਘ ਸੰਧੂ, ਸੀ.ਈ.ਓ. ਨੇ ਤਿੰਨੋ ਖੇਡ ਮਾਹਿਰਾਂ ਵੱਲੋਂ ਖਿਡਾਰੀਆਂ ਨੂੰ ਦਿਖਾਏ ਮਾਰਗਦਰਸ਼ਨ ਲਈ ਉਹਨਾਂ ਨੂੰ ਧੰਨਵਾਦ ਦਿੰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਦੌਰੇ ਨੌਜਵਾਨ ਖਿਡਾਰੀਆਂ ਨੂੰ ਹਮੇਸ਼ਾ ਹੀ ਨਵੀਂ ਊਰਜਾ ਅਤੇ ਉਤਸ਼ਾਹ ਪ੍ਰਦਾਨ ਕਰਦੇ ਹਨ।

ਇਸ ਮੌਕੇ ਉਪਰ ਅਕੈਡਮੀ ਦੇ ਕੋਚ ਮਿਸ ਪਰਦੀਪ ਕੌਰ, ਸੀਤਾ ਦੇਵੀ, ਬਿੰਦੂ ਸ਼ਰਮਾ, ਪ੍ਰੋ: ਬਲਵਿੰਦਰ ਸਿੰਘ, ਨਰੇਸ਼ ਕੁਮਾਰ ਨੰਗਲ, ਵੀ ਹਾਜ਼ਿਰ ।

———————————————

पंजाब फ्लड पर अनिरूद्ध कौशल की आशु मलिक से खास बात – ये तो अभी ट्रेलर है…

——————————————————-

ये भी पढ़ें

——————————————————-

————————————–

Whatsapp ग्रुप से जुड़ने के लिए नीचे दिए लिंक पर क्लिक करें

Join Whatsapp Link for Latest News

प्रभात टाइम्स व्हाटसएप्प चैनल जॉइन करें।

Join Prabhat Times Whatsapp Channel