Prabhat Times

Kartarpur ਕਰਤਾਰਪੁਰ(retd ssp rajinder singh congress kartarpur) ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਸੇਵਾਮੁਕਤ ਐਸ.ਐਸ.ਪੀ. ਰਾਜਿੰਦਰ ਸਿੰਘ ਦੀ ਜਨ ਸੰਪਰਕ ਮੁਹਿੰਮ ਤੇਜ਼ੀ ਨਾਲ ਚੱਲ ਰਹੀ ਹੈ। ਇਸ ਮੁਹਿੰਮ ਤਹਿਤ ਰਾਜਿੰਦਰ ਸਿੰਘ ਨੇ ਪਿੰਡ ਨੂਰਪੁਰ, ਨੰਗਲ ਸਲੇਮਪੁਰ, ਪਿੰਡ ਨੂਰਪੁਰ ਕਲੋਨੀ ਦਾ ਦੌਰਾ ਕੀਤਾ।

ਜਨ ਸੰਪਰਕ ਅਭਿਆਨ ਦੇ ਤਹਿਤ ਅੱਜ ਸਾਬਕਾ ਐਸ.ਐਸ.ਪੀ ਰਜਿੰਦਰ ਸਿੰਘ ਅੱਜ ਪਿੰਡ ਨੂਰਪੁਰ, ਨੰਗਲ ਸਲੇਮਪੁਰ ਅਤੇ ਪਿੰਡ ਨੂਰਪੁਰ ਕਲੋਨੀ ਵਿਖੇ ਪਹੁੰਚੇ ਜਿੱਥੇ ਉਹਨਾਂ ਦਾ ਸਵਾਗਤ ਲੋਕ ਸੰਮਤੀ ਮੈਂਬਰ ਕੁਲਦੀਪ ਕਲੇਰ ਸਮੇਤ ਹੋਰ ਕਾਂਗਰਸ ਆਗੂਆਂ, ਪਿੰਡ ਨੰਗਲ ਸਲੇਮਪੁਰ ਵਿਖੇ ਪੰਚ ਮਨੋਹਰ ਲਾਲ ਗੋਰਾ, ਭਾਰਤੀ ਅਤੇ ਪਿੰਡ ਨੂਰਪੁਰ ਕਲੋਨੀ ਵਿਖੇ ਉੱਗੇ ਸਮਾਜ ਸੇਵਕਾ ਰਜੀਆ ਸੁਲਤਾਨ ਸਮੇਤ ਭਾਰੀ ਗਿਣਤੀ ਵਿੱਚ ਕਾਂਗਰਸ ਵਰਕਰਾਂ ਵੱਲੋਂ ਸਿਰੋਪਾ ਪਾ ਕੀਤਾ।

ਇਸ ਲੋਕ ਮਿਲਣੀ ਵਿੱਚ ਕਾਂਗਰਸ ਪਾਰਟੀ ਦੇ ਇਲਾਕਾ ਦੇ ਮੁਖੀਆ ਤੇ ਵਰਕਰਾਂ ਨਾਲ ਜਾਣ ਪਹਿਚਾਣ ਕਰਕੇ ਮੀਟਿੰਗ ਕੀਤੀ ਗਈ ਤੇ ਪਾਰਟੀ ਨੂੰ ਮਜਬੂਤ ਅਤੇ ਇੱਕਜੁੱਟ ਹੋਕੇ ਕੰਮ ਕਰਨ ਸੰਭੰਧੀ ਵੀਚਾਰ ਸਾਂਝੇ ਕੀਤੇ ਗਏ ।

ਇਹ ਪਬਲਿਕ ਮੀਟਿੰਗ ਸ਼੍ਰੀ ਜੋਰਾਵਰ ਸਿੰਘ ਸੋਢੀ ਬਲਾਕ ਪ੍ਰਧਾਨ, ਉਘੇ ਆਗੂ ਨਿਰਮਲ ਸਿੰਘ, ਸੋਭਾ ਸਿੰਘ ਸਰਪੰਚ ਅਲੀਚੱਕ, ਤਸਲੀਨ ਸਕੱਤਰ ਕਾਂਗਰਸ ਪੰਜਾਬ ਅਤੇ ਸ਼੍ਰੀ ਹਰਭਜਨ ਸਿੰਘ ਸੇਖੇ ਸੀਨੀਅਰ ਕਾਂਗਰਸੀ ਆਗੂ ਦੀ ਦੇਖ-ਰੇਖ ਅਤੇ ਸਹਿਯੋਗ ਨਾਲ ਕਰਵਾਈ ਗਈ ਹੈ।

Whatsapp ग्रुप से जुड़ने के लिए नीचे दिए लिंक पर क्लिक करें

Join Whatsapp Link for Latest News

खबर ये भी हैं…


Subscribe YouTube Channel

Prabhat Times

Click to Join Prabhat Times FB Page

https://www.facebook.com/Prabhattimes14/

Join Telegram

https://t.me/prabhattimes1