Prabhat Times

Jalandhar ਜਲੰਧਰ। (Retd SSP rajinder singh congress jalandhar) ਹਾਲ ਹੀ ‘ਚ ਕਾਂਗਰਸ ‘ਚ ਸ਼ਾਮਿਲ ਹੋਏ ਸੇਵਾ ਮੁਕਤ ਐਸ. ਐਸ. ਪੀ. ਰਜਿੰਦਰ ਸਿੰਘ ਨੇ ਅੱਜ ਵਿਧਾਨ ਸਭਾ ਹਲਕਾ ਕਰਤਾਰਪੁਰ ‘ਚ ਪੈਂਦੇ ਵੱਖ-ਵੱਖ ਧਾਰਮਿਕ ਅਸਥਾਨਾਂ ‘ਤੇ ਨੱਤਮਸਤਕ ਹੋ ਕੇ ਪ੍ਰਮਾਤਮਾ ਦਾ ਆਸ਼ੀਰਵਾਦ ਲਿਆ।

ਇਸ ਮੌਕੇ ਉਨ੍ਹਾਂ ਦਾ ਵੱਖ-ਵੱਖ ਪਿੰਡਾਂ ‘ਚ ਪਾਰਟੀ ਵਰਕਰਾਂ ਵਲੋਂ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦੀ ਵੀ ਪੇਸ਼ਕਸ਼ ਕੀਤੀ।

ਇਸ ਮੌਕੇ ਰਜਿੰਦਰ ਸਿੰਘ ਨੇ ਕਿਹਾ ਕਿ ਉਹ ਲੋਕ ਸੇਵਾ ਦੇ ਮਕਸਦ ਨਾਲ ਸਿਆਸਤ ਵਿਚ ਆਏ ਹਨ ਤੇ ਉਨ੍ਹਾਂ ਦੀ 1 ਕੋਸ਼ਿਸ਼ ਹੋਵੇਗੀ ਕਿ ਉਹ ਕਰਤਾਰਪੁਰ ਹਲਕੇ ਦੇ ਲੋਕਾਂ ਦੀ ਵੱਧ ਤੋਂ ਵੱਧ ਸੇਵਾ ਕਰ ਸਕਣ। ਉਨ੍ਹਾਂ ਕਿਹਾ ਕਿ ਕਰਤਾਰਪੁਰ ਹਲਕੇ ਦੇ ਲੋਕਾਂ ਨਾਲ ਉਨ੍ਹਾਂ ਦਾ ਨੇੜੇ ਦਾ ਸਬੰਧ ਹੈ ਤੇ ਉਹ ਪਹਿਲਾਂ ਵੀ ਉਨ੍ਹਾਂ ਦੇ ਸੁੱਖ-ਦੁੱਖ ਦੇ ਭਾਗੀਦਾਰ ਰਹੇ ਹਨ ਤੇ ਅੱਗੇ ਤੋਂ ਵੀ ਰਹਿਣਗੇ।

ਇਸ ਮੌਕੇ ਉਨ੍ਹਾਂ ਜਿੱਥ ਗੁਰਦੁਆਰਾ ਗੰਗ ਸਰ ਸਾਹਿਬ ਤੋਂ ਇਲਾਵਾ ਭਗਵਾਨ ਵਾਲਮੀਕ ਮੰਦਿਰ, ਗੁਰੂ ਰਵਿਦਾਸ ਮੰਦਿਰ, ਬੀਤਲਾ ਮੰਦਿਰ ‘ਚ ਮੱਥਾ ਟੇਕਿਆ, ਉਥੇ ਹਸਨ ਮੁੰਡਾ ਦੇ ਦਲਬੀਰ ਸਿੰਘ ਦੀ ਅੰਤਿਮ ਅਰਦਾਸ ‘ਚ ਵੀ ਸ਼ਾਮਿਲ ਹੋਏ।

ਇਸ ਮੌਕੇ ਇਲਾਕੇ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਰਜਿੰਦਰ ਸਿੰਘ ਸੇਵਾ ਮੁਕਤ ਐਸ. ਐਸ.ਪੀ. ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਕਾਂਗਰਸ ‘ਚ ਸ਼ਾਮਿਲ ਹੋਣ ਨਾਲ ਕਰਤਾਰਪੁਰ ਹਲਕੇ ‘ਚ ਕਾਂਗਰਸ ਹੋਰ ਮਜ਼ਬੂਤ ਹੋਵੇਗੀ ਅਤੇ ਆਉਂਦੀਆਂ ਲੋਕ ਸਭਾ ਚੋਣਾਂ ‘ਚ ਹਲਕੇ ਤੋਂ ਪਾਰਟੀ ਉਮੀਦਵਾਰ ਨੂੰ ਵੋਟਾਂ ਦੇ ਵੱਡੇ ਫਰਕ ਨਾਲ ਜਿਤਾ ਕੇ ਭੇਜਿਆ ਜਾਵੇਗਾ।

ਇਸ ਮੌਕੇ ਉਨ੍ਹਾਂ ਦਾ ਸਵਾਗਤ ਕਰਨ ਪ੍ਰਮੁੱਖ ਤੌਰ ‘ਤੇ ਸੁਰਿੰਦਰ ਸੰਘ ਧਾਲੀਵਾਲ, ਧਰਮਪਾਲ ਕੁਮਾਰ ਗੋਲਡੀ ਮੀਤ ਪ੍ਰਧਾਨ ਨਿਰਮਲ ਸਿੰਘ ਜਿਲ੍ਹਾ ਕਾਂਗਰਸ ਮੀਤ ਪ੍ਰਧਾਨ, ਜ਼ੋਰਾਵਰ ਸਿੰਘ ਸਿੰਘ ਈਸਪੁਰ, ਹਰਪ੍ਰੀਤ ਸਿੰਘ ਬਿੱਟੂ ਪੰਚ, ਅੰਮ੍ਰਿਤਪਾਲ, ਧੰਨਾ ਸਹੋਤਾ, ਧਰਮਪਾਲ ਪੰਚ, ਮੱਖਣ ਸਿੰਘ ਧੀਰਪੁਰ, ਮਨਦੀਪ ਸਿੰਘ, ਚਮਿਆਰਾ ਤੋਂ ਸਵਾਗਤ ਰਘ, ਮੋਹਨ ਸਿੰਘ ਮੁਸਤਫਾਪੁਰ, ਰਘਬੀਰ ਸਿੰਘ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਹਰਭਜਨ ਸਿੰਘ ਸਾਬਕਾ ਸਰਪੰਚ, ਲਸ਼ਕਰ ਸਿੰਘ ਕੁਰਾਲੀ, ਸੁਰਿੰਦਰ ਸਿੰਘ ਵਿਰਕ, ਮੋਤਾ ਸਿੰਘ ਅਲੀਚੱਕ, ਹਰਜਿੰਦਰ ਸਿੰਘ ਪੱਤੜ ਖੁਰਦ, ਵਾਲਿਆਂ ਵਿਚ ਕੁਲਵਿੰਦਰ ਸਿੰਘ ਰਹੀਮਪੁਰ, ਸਾਥੀ ਗਿੱਲ ਸਾਬਕਾ ਸਰਪੰਚ ਕਾਹਲਵਾਂ, ਬਖਸ਼ੀਸ਼ ਸਿੰਘ ਕਾਹਲਵਾਂ, ਹੁਸੈਨਪੁਰ, ਲਵ ਹਰਮੇਸ਼ ਕਾਲਾ ਜਲੋਵਾਲ, ਕੁਲਜੀਤ ਸਿੰਘ ਯੂਥ ਕਾਂਗਰਸ, ਅੰਬੀਆ, ਅਮਰਜੀਤ ਸਿੰਘ ਖੋਸਾ, ਲਾਲੀ ਦੇ ਸੀਨੀਅਰ ਖੋਸਾ, ਕੁਲਦੀਪ ਸਿੰਘ ਪੰਚ, ਤਰਸੇਮ ਸਿੰਘ ਸੋਢੀ, ਧਿਆਨ ਆਲਮਪੁਰ, ਛਿੰਦਾ ਫੌਜੀ ਧੀਰਪੁਰ, ਜੱਸੀ ਧਾਲੀਵਾਲ, ਕੁਲਾਰ, ਨਵਦੀਪ ਸਿੰਘ ਤੇ ਅਵਤਾਰ ਸਿੰਘ, ਸੋਹਨ ਸਿੰਘ ਆਦਿ ਸ਼ਾਮਿਲ ਹਨ।

 

Whatsapp ग्रुप से जुड़ने के लिए नीचे दिए लिंक पर क्लिक करें

Join Whatsapp Link for Latest News

खबर ये भी हैं…


Subscribe YouTube Channel

Prabhat Times

Click to Join Prabhat Times FB Page

https://www.facebook.com/Prabhattimes14/

Join Telegram

https://t.me/prabhattimes1