Prabht Times

ਕਪੂਰਥਲਾ। ਸ਼ਰੋਮਣੀ ਅਕਾਲੀ ਦਲ ਦੀ ਪੀ.ਏ.ਸੀ. ਦੇ ਮੈਬਰ ਰਣਜੀਤ ਸਿੰਘ ਖੌਜੇਵਾਲ ਨੇ ਕਿਹਾ ਹੈ ਕਿ ਸਿਰਫ ਸ਼ਰੋਮਣੀ ਅਕਾਲੀ ਦਲ ਹੀ ਇਕ ਅਜਿਹੀ ਪਾਰਟੀ ਹੈ ਜੋ ਕਿ ਹਰ ਵਰਗ ਦੇ ਲੋਕਾ ਨੂੰ ਨਾਲ ਲੈਕੇ ਚਲਦੀ ਹੈ ਅਤੇ ਹਰ ਵਰਗ ਦੀਆ ਮੁਸ਼ਕਲਾ ਸਮਝਦੀ ਹੈ। ਸਰਦਾਰ ਰਣਜੀਤ ਸਿੰਘ ਖੋਜੇਵਾਲ ਅਜ ਪਿੰਡ ਸਿਧਪੁਰ ਮਸੀਤ ਵਿੱਚ ਗੁਜ਼ਰ ਮੁਸਲਿਮ ਸ਼ੋਸ਼ਲ ਅੇਜੁਕੇਸ਼ਨਲ ਅੇਡ ਵੇਲਫੇਅਰ ਕਮੇਟੀ ਪੰਜਾਬ ਰਜਿ. ਵੱਲੋਂ ਆਯੋਜਤ ਸਨਮਾਨ ਸਮਾਰੋਹ ਵਿਚ ਸੰਬੋਧਨ ਕਰ ਰਹੇ ਸਨ।

ਰਣਜੀਤ ਸਿੰਘ ਖੋਜੇਵਾਲ ਨੇ ਕਹਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਹੀ ਅਜਿਹੇ ਲੀਡਰ ਹਨ ਜੋ ਹਰ ਵਿਅਕਤੀ, ਵਰਗ ਦੀਆ ਮੁਸ਼ਕਲਾ ਸਮਝਦੇ ਹਨ। ਸ ਖੋਜੇਵਾਲ ਨੇ ਕਿਹਾ ਕਿ ਬਾਦਲ ਸਰਕਾਰ ਵੇਲੇ ਹਰ ਭਾਈਚਾਰੇ ਦਾ ਬਰਾਬਰ ਖਿਆਲ ਰਖਿਆ ਅਤੇ ਵਿਕਾਸ ਕੀਤਾ ਗਿਆ 2022 ਵਿੱਚ ਸਰਕਾਰ ਬਣਨ ਤੇ ਮੁਸਲਿਮ ਭਾਈਚਾਰੇ ਦੀਆ ਰਹਿੰਦੀਆਂ ਮੰਗਾ ਪਹਿਲ ਦੇ ਅਧਾਰ ਤੇ ਹੱਲ ਕੀਤੀਆਂ ਜਾਣਗੀਆਂ।

ਗੁਜ਼ਰ ਮੁਸਲਿਮ ਸ਼ੋਸ਼ਲ ਅੇਜੁਕੇਸ਼ਨਲ ਅੇਡ ਵੇਲਫੇਅਰ ਕਮੇਟੀ ਪੰਜਾਬ ਦੇ ਪ੍ਰਧਾਨ ਲਿਆਕਤ ਅਲੀ ਹਾਜੀ, ਮੱਖਣ ਅਲੀ ਹਾਜੀਮਰੀਦ ਇਬਣ ਹੋਰਾਂ ਵੱਲੋਂ ਸ ਰਣਜੀਤ ਸਿੰਘ ਖੋਜੇਵਾਲ ਸਾਬਕਾ ਚੇਅਰਮੈਨ ਦਾ ਸ਼ਰੋਮਣੀ ਅਕਾਲੀ ਦਲ ਦੀ ਮੈਂਬਰ ਪੀ.ਏ.ਸੀ. ਬਣਨ ਤੇ ਸਨਮਾਨ ਕੀਤਾ ਗਿਆ। ਇਸ ਮੋਕੇ ਤੇ ਪਰਮਿੰਦਰ ਸਿੰਘ ਬੌਬੀ ਵਾਲੀਆ, ਸੰਨੀ ਬੈਂਸ, ਸੁਖਵੰਤ ਸਿੰਘ ਹੀਰਾ, ਰਮਜ਼ਾਨ ਅਲੀ, ਤਾਜੀ, ਬਿਟੂ, ਮੋਂਜੀ ਟਾਹਡਲਾ, ਬਹੀਰ, ਅਲੀ ਚੋਪੜਾ, ਕਸਮ ਆਲਮ ਅਤੇ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰਾ ਹਾਜ਼ਰ ਸੀ।

ये भी पढ़ें