Home City News ਕੋਵਿਡ-19 ਵਰਗੀਆਂ ਮਹਾਂਮਾਰੀਆਂ ਦੇ ਸਮੇਂ ‘ਚ ਵਿਗਿਆਨਕ ਪੱਤਰਕਾਰੀ ਦੀ ਅਹਿਮ ਭੂਮਿਕਾ:ਪਰਾਸ਼ਰ City News ਕੋਵਿਡ-19 ਵਰਗੀਆਂ ਮਹਾਂਮਾਰੀਆਂ ਦੇ ਸਮੇਂ ‘ਚ ਵਿਗਿਆਨਕ ਪੱਤਰਕਾਰੀ ਦੀ ਅਹਿਮ ਭੂਮਿਕਾ:ਪਰਾਸ਼ਰ October 27, 2020 WhatsAppFacebookTwitterPinterest Prabhat Times ਜਲੰਧਰ। ਵਿਗਿਆਨ ਤੇ ਤਕਨਾਲੌਜੀ ‘ਚ ਹੋਰ ਰਹੀ ਬੇਤਹਾਸ਼ਾਂ ਤਰੱਕੀ ਦੇ ਸਦਕਾ ਹੀ ਆਮ ਲੋਕਾਂ ਨੂੰ ਵਹਿਮਾਂ-ਭਰਮਾਂ, ਸਮਾਜਿਕ ਬੁਰਾਈਆਂ ਅਤੇ ਕੋਵਿਡ-19 ਵਰਗੀਆਂ ਮਹਾਮਾਰੀਆਂ ਸਮੇਤ ਦੂਸਰੀਆਂ ਕੁਦਰਤੀ ਆਫ਼ਤਾਂ ਨਾਲ ਲੜਨ ਦੇ ਯੋਗ ਹੀ ਨਹੀਂ ਬਣਾਇਆ ਜਾਂਦਾ ਸਗੋਂ ਲੋਕਾਂ ਦੇ ਗਿਆਨ ਵਿਚ ਚੋਖਾ ਵਾਧਾ ਵੀ ਕੀਤਾ ਜਾ ਸਕਦਾ ਹੈ। ਇਸ ਕਰਕੇ ਸਮਾਜ ਵਿਚ ਵਿਗਿਆਨ ਸੋਚ ਅਤੇ ਜਾਗਰੂਕਤਾ ਪੈਦਾ ਕਰਨੀ ਬਹੁਤ ਜ਼ਰੂਰੀ ਹੈ। ਇਹ ਵਿਚਾਰਾਂ ਦਾ ਪ੍ਰਗਟਾਵਾਂ ਡਾ. ਨਕੁਲ ਪਰਾਸ਼ਰ ਡਾਇਰੈਕਟਰ ਵਿਗਿਆਨ ਪ੍ਰਸਾਰ ਨੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵੱਲੋਂ ਵਿਗਿਆਨ ਪ੍ਰਸਾਰ ਦੇ ਸਹਿਯੋਗ ਨਾਲ ਵਿਗਿਆਨਕ ਪੱਤਰਕਾਰੀ ਦੇ ਵਿਸ਼ੇ ‘ਤੇ ਕਰਵਾਏ ਗਏ ਵੈੱਬਨਾਰ ਮੌਕੇ ਵੱਖ-ਵੱਖ ਯੂਨੀਵਰਸਿਟੀਆਂ ਤੋਂ ਹਾਜ਼ਰ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਗਿਆਨਕ ਪੱਤਰਕਾਰੀ ਵਿਗਿਆਨ ਪ੍ਰਤੀ ਗਿਆਨ ਦੀ ਇਕ ਅਜਿਹੀ ਕੁੰਜੀ ਹੈ, ਜਿਸ ਨਾਲ ਇਕ ਆਮ ਆਦਮੀ ਵੀ ਵਿਗਿਆਨਕ ਕਾਢਾਂ ਨੂੰ ਬੜੀ ਅਸਾਨੀ ਨਾਲ ਸਮਝ ਸਕਦਾ ਹੈ ਅਤੇ ਅੱਜ ਦੇ ਸਮੇਂ ਵਿਚ ਪੱਤਰਕਾਰੀ ਦੇ ਜ਼ਰੀਏ ਵਿਗਿਆਨ ਦਾ ਸੰਚਾਰ ਕਰਨਾ ਸਮੇਂ ਦੀ ਅਹਿਮ ਲੋੜ । ਸਾਇੰਸ ਸਿਟੀ ਵਲੋਂ ਕਰਵਾਏ ਗਏ ਇਸ ਵੈੱਬਨਾਰ ਵਿਚ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਪੱਤਰਕਾਰਕਾਰੀ ਵਿਭਾਗ ਦੇ 300 ਤੋਂ ਵੱਧ ਵਿੱਦਿਆਰਥੀਆਂ ਤੇ ਆਧਿਅਪਕਾਂ ਨੇ ਹਿੱਸਾ ਲਿਆ। ਇਸ ਵੈਬਨਾਰ ਦਾ ਉਦੇਸ਼ ਵਿਗਿਆਨਕ ਪੱਤਰਕਾਰੀ ਨੂੰ ਉਤਸ਼ਾਹਿਤ ਕਰਨਾ ਹੈ। ਇਸ ਮੌਕੇ ਪੱਤਰਕਾਰੀ ਵਿਚ ਆਪਣੀ ਪਹਿਚਾਣ ਬਣਾ ਚੁੱਕੇ ਮਾਹਿਰਾਂ ਨੇ ਵਿਸ਼ੇ ਦੀਆਂ ਚੁਣੌਤੀਆਂ ‘ਤੇ ਚਰਚਾ ਕੀਤੀ ਅਤੇ ਵਿਦਿਆਰਥੀਆਂ ਨੂੰ ਵਿਗਿਆਨਕ ਪੱਤਰਕਾਰੀ ਦੇ ਗੁਰ ਦੱਸੇ। ਇਸ ਮੌਕੇ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੇਰਥ ਨੇ ਆਪਣੇ ਸਵਾਗਤੀ ਸੰਬੋਧਨ ਵਿਚ ਪੱਤਰਕਾਰੀ ਦੇ ਵਿਸ਼ੇ ਨਾਲ ਜੁੜੇ ਹੋਏ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿ ਕਿਹਾ ਕਿ ਗੁਣਨਾਤਮਿਕ ਅਤੇ ਗਿਣਨਾਤਮਿਕ ਪੱਧਰ ‘ਤੇ ਵਿਗਿਆਨਕ ਪੱਤਰਕਾਰੀ ਦਾ ਭਾਰਤ ਵਿਚ ਹੋਲੀ-ਹੋਲੀ ਵਿਕਾਸ ਹੋ ਰਿਹਾ ਹੈ। ਬੀਤੇ ਕੁਝ ਸਾਲਾ ਵਿਚ ਬਹੁਤ ਸਾਰੇ ਨਵੇਂ-ਨਵੇਂ ਮੈਗਜ਼ੀਨ, ਟੀ.ਵੀ ਚੈਨਲ,ਅਤੇ ਰੇਡਿਓ ਪ੍ਰੋਗਰਾਮ ਆਏ ਹਨ, ਪਰ ਇਹ ਸਿਰਫ ਸ਼ੁਰੂਆਤ ਅਤੇ ਬਚਪਨ ਦੀ ਅਵਸਥਾ ਹੈ, ਇਸ ਤੋਂ ਬਾਅਦ ਵੀ ਬਹੁਤ ਕੁਝ ਹੋਣਾ ਬਾਕੀ ਹੈ।ਅਜਿਹੇ ਵਿਅਕਤੀ ਜੋ ਵਿਗਿਆਨ ਨੂੰ ਆਮ ਲੋਕਾਂ ਤੱਕ ਸੁੱਚਜੇ ਅਤੇ ਸੌਖੇ ਤਰੀਕੇ ਨਾਲ ਲੋਕਾਂ ਸਾਹਮਣੇ ਪੇਸ਼ ਕਰਦੇ ਹਨ, ਉਹਨਾਂ ਦੀ ਬਹੁਤ ਲੋੜ ਹੈ। ਇਸ ਮੌਕੇ ਵਿਗਿਆਨ ਪ੍ਰਸਾਰ ਦੇ ਵਿਗਿਆਨੀ ਡਾ. ਰਿੰਟੂ ਨਾਥ ਨੇ ਪੱਤਰਕਾਰੀ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਵਾਲ ਖੜਾ ਕੀਤਾ ਕਿ ਮੀਡੀਆਂ ਵਿਚ ਵਿਗਿਆਨ ਦੀ ਕਵਰੇਜ਼ ਬਹੁਤ ਘੱਟ ਹੈ ਅਤੇ ਇਸ ਨੂੰ ਵਧਾਉਣਾ ਚਾਹੀਦਾ ਹੈ । ਉਹਨਾ ਜ਼ੋਰ ਦੇ ਕੇ ਕਿਹਾ ਕਿ ਵਿਗਿਆਨਕ ਸੰਸਥਾਵਾਂ ਵੱਲੋਂ ਕੀਤੇ ਜਾਂਦੇ ਯਤਨਾਂ ਜਿਵੇਂ ਕਿ ਵਿਗਿਆਨ ਮੁੱਦਿਆਂ ‘ਤੇ ਹੋਏ ਪ੍ਰੋਗਰਾਮਾਂ ਦੀ ਕਵਰੇਜ਼ ਦੇ ਸਦਕਾ ਪਹਿਲਾਂ ਦੇ ਮੁਕਾਬਲੇ ਵਿਗਿਆਨਕ ਕਵਰੇਜ਼ ਵਿਚ ਕੁਝ ਵਾਧਾ ਜ਼ਰੂਰ ਦਰਜ ਕੀਤਾ ਗਿਆ ਹੈ। ਉਨਾ ਨੇ ਇਸ ਮੌਕੇ ਭਾਰਤ ਸਰਕਾਰ ਦੀ ਵਿਗਿਆਨ ਤੇ ਤਕਨਾਲੌਜੀ ਦੀ ਨੀਤੀ ਦੀ ਵੀ ਵਿਸਥਾਰਤ ਜਾਣਕਾਰੀ ਦਿੱਤੀ । ਇਸ ਮੌਕੇ ਇੰਡੀਅਨ ਐਕਸਪ੍ਰੈਸ ਅਖਬਾਰ ਦੀ ਪ੍ਰਮੁੱਖ ਪੱਤਰਕਾਰ ਸ੍ਰੀਮਤੀ ਅੰਜੂ ਅਗਨੀਹੋਤਰੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕੁਝ ਵਿਗਿਆਨਕ ਚੈਨਲਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਵਿਗਿਆਨ ਤੇ ਤਕਨਾਲੌਜੀ ਦੇ ਖੇਤਰ ਵਿਚ ਜੇਕਰ ਫ਼ੀਚਰ, ਖਬਰ ਅਤੇ ਆਰਟੀਕਲ ਚੰਗੇ ਤੇ ਯੋਜਨਾਬੱਧ ਤਰੀਕੇ ਨਾਲ ਬਣਾਇਆ ਜਾਵੇ ਤਾਂ ਉਹ ਆਮ ਲੋਕਾਂ ਦਾ ਧਿਆਨ ਆਪਣੇ ਵੱਲ ਜ਼ਰੂਰ ਖਿੱਚਦਾ ਹੈ। ਉਨਾ ਕਿਹਾ ਕਿ ਲੋਕ ਬਹੁਤ ਸਾਰੀਆਂ ਵਿਗਿਆਨਕ ਖਬਰਾਂ ਪੜ•ਦੇ, ਦੇਖਦੇ ਅਤੇ ਸੁਣਦੇ ਹਨ ਪਰ ਉਹਨਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਹੈ ਕਿਉਂ ਕਿ ਉਹਨਾਂ ਦੀ ਪੇਸ਼ਕਾਰੀ ਦਿਲਚਸਪ ਤਰੀਕੇ ਨਾਲ ਨਹੀਂ ਕੀਤੀ ਜਾਂਦੀ ਹੈ। ਸਾਇੰਸ ਸਿਟੀ ਦੇ ਡਾਇਰੈਕਟਰ ਡਾ.ਰਾਜੇਸ਼ ਗਰੋਵਰ ਭਾਰਤੀ ਸੰਵਿਧਾਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਰਤੀ ਸੰਵਿਧਾਨ ਹਰੇਕ ਨਾਗਰਿਕ ਵਿਚ ਵਿਗਿਆਨਕ ਸੋਚ ਪੈਦਾ ਕਰਨ ਦੀ ਹਾਮੀ ਭਰਦਾ ਹੈ। ਮੌਜੂਦਾ ਦੌਰ ਵਿਚ ਵਿਗਿਆਨ ਸੰਚਾਰ ਅਤੇ ਵਿਗਿਆਨਕ ਪੱਤਰਕਾਰੀ ਸਮਾਜ ਵਿਚ ਵਿਗਿਆਨਕ ਸੋਚ ਦੀ ਜਗਿਆਸਾ ਪੈਦਾ ਕਰਨ ‘ਚ ਅਹਿਮ ਰੋਲ ਅਦਾ ਕਰਦੇ ਹਨ। ਇਸ ਮੌਕੇ ਉਨਾਂ ਜੋਰ ਦੇ ਕੇ ਕਿਹਾ ਕਿ ਅਜਿਹੇ ਸਿੱਖਿਅਤ ਵਿਗਿਆਨਕ ਪੱਤਰਕਾਰਾਂ ਦੀ ਅੱਜ ਦੇ ਸਮੇਂ ਵਿਚ ਬਹੁਤ ਅਹਿਮ ਲੋੜ ਹੈ ਜੋ ਵਿਗਿਆਨ ਤੇ ਤਕਨਾਲੌਜੀ ਦੇ ਖੇਤਰ ‘ਚ ਹੋ ਰਹੀਆਂ ਪ੍ਰਾਪਤੀਆਂ ਨੂੰ ਸੋਖੀ ਭਾਸ਼ਾ ਵਿਚ ਲਿਖਣ ਤਾਂ ਜੋ ਲੋਕਾਂ ਦੀ ਸਮਝ ਵਿਚ ਅਸਾਨੀ ਨਾਲ ਆ ਸਕਣ। ਉਨਾਂ ਕਿਹਾ ਕਿ ਖੇਤਰੀ ਭਾਸ਼ਾਵਾਂ ਵਿਚ ਵੀ ਅਜਿਹਾ ਸਹਿਤ ਹੋਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਸਾਇੰਸ ਸਿਟੀ ਵੱਲੋਂ ਕੋਵਿਡ-19 ‘ਤੇ ਵਿਦਿਆਰਥੀਆਂ ਵੱਲੋਂ ਬਣਾਈਆਂ ਗਈਆਂ ਲਘੂ ਫ਼ਿਲਮਾਂ ਦੇ ਕਰਵਾਏ ਗਏ ਮੁਕਬਾਲੇ ਦੇ ਨਤੀਜੇ ਵੀ ਐਲਾਨੇ ਗਏ। ਸਾਇੰਸ ਸਿਟੀ ਵੱਲੋਂ ਇਸ ਮੁਕਾਬਲੇ ਲਈ 60 ਤੋਂ ਵੱਧ ਫ਼ਿਲਮਾਂ ਪ੍ਰਾਪਤ ਕੀਤੀਆਂ ਗਈਆਂ ਸਨ। ਵੈਬਨਾਰ ਦੇ ਦੌਰਾਨ ਵਾਤਾਵਰਣ ਸੰਚਾਰ ਕੇਂਦਰ ਦੀ ਦਿੱਲੀ ਦੀ ਸੰਸਥਾਪਕ ਤੇ ਮੁਖੀ ਸ੍ਰੀਮਤੀ ਅਲਕਾ ਤੌਂਬਰ ਨੇ ਸਾਇੰਸ ਸਿਟੀ ਵਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਮੁਕਾਬਲੇ ਦੇ ਨਤੀਜਿਆਂ ਦਾ ਐਲਾਨ ਕੀਤਾ। ਐਲਾਨੇ ਗਏ ਨਤੀਜਿਆਂ ਵਿਚ ਕਮਲਾਂ ਨਹਿਰੂ ਪਬਲਿਕ ਸਕੂਲ ਫ਼ਗਵਾੜਾ ਦੀ ਗਗਨ ਪ੍ਰੀਤ ਕੌਰ ਨੇ ਪਹਿਲਾ, ਸਰਕਾਰੀ ਮਾਡਲ ਸਕੂਲ ਕਮਲਵਾਲਾ ਖੁਰਦ ਫ਼ਿਰੋਜਪੁਰ ਦੀ ਸੰਜਨਾ ਨੇ ਦੂਜਾ ਅਤੇ ਚਿੱਤਕਾਰਾ ਯੂਨੀਵਰਸਿਟੀ ਰਾਜਪੁਰਾ ਦੇ ਗਰਵ ਭੂਪੇਸ਼ ਵਰਮਾ ਨੇ ਤੀਸਰਾ ਇਨਾਮ ਪ੍ਰਾਪਤ ਕੀਤਾ। ਇਸੇ ਤਰਾ ਹੀ ਸਾਇੰਸ ਸਿਟੀ ਵੱਲੋਂ ਕਮਲਾਂ ਨਹਿਰੂ ਪਬਲਿਕ ਸਕੂਲ ਫ਼ਗਵਾੜਾ ਦੀ ਕਮਲਪ੍ਰੀਤ ਕੌਰ ਅਤੇ ਐਸ ਡੀ ਕਾਲਜ ਚੰਡੀਗੜ ਦੇ ਹਰਸ਼ਵਰਧਨ ਸ਼ਰਮਾਂ ਨੂੰ ਸ਼ਲਾਘਾਯੋਗ ਐਵਾਰਡਾਂ ਨਾਲ ਵੀ ਸਨਮਾਨਤ ਕੀਤਾ ਗਿਆ। RELATED ARTICLESMORE FROM AUTHOR जालंधर – मंगलवार दोपहर को होगी सुरेश जसवाल की रस्म किरया जालंधर के इस मशहूर वकील व उसके NRI दोस्त पर FIR दर्ज, जानें पूरा मामला इनोसेंट हार्टस में हर्षोल्लास से मनाया गया तीज उत्सव