Prabhat Times
ਜਲੰਧਰ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰ ਸਾਲ ਵਾਂਗ ਇਸ ਸਾਲ ਵੀ ਚਹਾਰ ਬਾਗ ਪਾਰਕ ਜਲੰਧਰ ਵਿਖੇ ਦਸ਼ਮੇਸ਼ ਸੇਵਕ ਸਭਾ ਵੱਲੋ ਕੀਰਤਨ ਸਮਾਗਮ ਕਰਾਏ ਗਏ।
ਜਿਸ ਵਿਚ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੁੰਦਰ ਪਾਲਕੀ ਸਜਾਈ ਗਈ ਅਤੇ ਸ਼ਾਮ 6 ਵਜੇ ਰਹ ਰਹਿਰਾਸ ਸਾਹਿਬ ਜੀ ਦੇ ਪਾਠ ਨਾਲ ਸ਼ੁਰੂਆਤ ਕੀਤੀ ਗਈ।
ਇਸਤਰੀ ਸਤਿਸੰਗ ਸਭਾ ਗੁਰੂ ਦੀਵਾਨ ਅਸਥਾਨ ਅਤੇ ਰਸਤਾ ਮੁਹੱਲਾ ਵਲੋਂ ਸ਼ਬਦ ਕੀਰਤਨ ਦੀ ਹਾਜਰੀ ਲਵਾਈ ਗਈ। ਭਾਈ ਜਸਪਾਲ ਸਿੰਘ ਜੀ ਨੇ ਸ਼ਾਮ 7 ਤੋਂ 8 ਵਜੇ ਤਕ ਕੀਰਤਨ ਦੀ ਸੇਵਾ ਨਿਭਾਈ ਅਤੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ।
ਸਮਾਪਤੀ ਉਪਰੰਤ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ। ਸਭ ਵਲੋਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।
ਇਸ ਸਮਾਗਮ ਵਿੱਚ ਉਚੇਚੇ ਤੌਰ ਤੇ ਸਾਬਕਾ ਕੈਬਿਨੇਟ ਮੰਤਰੀ ਮਨੋਰੰਜਨ ਕਾਲੀਆ, ਐਮ ਐਲ ਏ ਰਾਜਿੰਦਰ ਬੇਰੀ, ਸਮਾਜ ਸੇਵਕ ਨੌਜਵਾਨ ਆਗੂ ਇਕਬਾਲ ਸਿੰਘ ਢੀਂਡਸਾ, ਅਮਰਜੀਤ ਸਿੰਘ ਅਮਰੀ, ਕੌਂਸਲਰ ਕਰਨ ਪਾਠਕ ਜੀ ਵੀ ਸ਼ਾਮਿਲ ਹੋਏ।
ਸੰਗਤਾਂ ਦਾ ਧੰਨਵਾਦ ਕਰਦੇ ਹੋਏ ਗੁਰਮੀਤ ਸਿੰਘ ਬਿੱਟੂ ਅਤੇ ਨਿਰਮਲ ਸਿੰਘ ਬੇਦੀ ਅਤੇ ਸਭਾ ਦੇ ਪ੍ਰਧਾਨ ਬਾਵਾ ਗਾਬਾ ਨੇ ਦਸਿਆ ਕਿ ਇਹ ਸਮਾਗਮ ਨਿਰੰਤਰ ਪਿਛਲੇ 35 ਸਾਲਾਂ ਤੋਂ ਮਨਾਏ ਜਾ ਰਹੇ ਹਨ ਅਤੇ ਖਾਸ ਤੌਰ ਤੇ ਕਿਸਾਨ ਵੀਰ ਜੋ ਕਿ ਦਿਲੀ ਵਿਚ ਆਪਨੇ ਹੱਕਾਂ ਲਈ ਕੇਂਦਰ ਸਰਕਾਰ ਨਾਲ ਸੰਘਰਸ਼ ਕਰ ਰਹੇ ਹਨ ਉਹਨਾਂ ਦੀ ਚੜਦੀਕਲਾ ਦੀ ਅਰਦਾਸ ਵੀ ਕੀਤੀ ਗਈ।
ਸੰਗਤਾਂ ਨੇ ਆਪਣੀ ਅਸੀਸ ਬਖ਼ਸ਼ ਕੇ ਨੌਜਵਾਨਾਂ ਨੂੰ ਸੇਵਾ ਕਰਨ ਦਾ ਉਤਸਾਹ ਦਿਤਾ। ਕੋਵਿਡ ਨੂੰ ਦੇਖਦੇ ਹੋਏ ਸਮਾਪਤੀ ਵੀ lockdown ਲਗਣ ਤੋਂ ਪਹਿਲਾਂ ਕੀਤੀ ਗਈ।
ਇਸ ਮੌਕੇ ਸਰਪ੍ਰਸਤ ਦਸਮੇਸ਼ ਸੇਵਕ ਸਭਾ ਨਿਰਮਲ ਸਿੰਘ ਬੇਦੀ, ਚੇਅਰਮੈਨ ਗੁਰਮੀਤ ਸਿੰਘ ਰੂਬੀ, ਗੁਰਮੀਤ ਸਿੰਘ ਬਿੱਟੂ ਜਨਰਲ ਸਕੱਤਰ ਗੁਰੂ ਦੀਵਾਨ ਅਸਥਾਨ, ਪ੍ਰਧਾਨ ਦਸ਼ਮੇਸ਼ ਸੇਵਕ ਸਭਾ ਬਾਵਾ ਗਾਬਾ, ਅਮਿਤ ਸਹਿਗਲ, ਸੰਜੇ ਕੋਚਰ, ਸੰਜੀਵ ਪੁਸਰੀ, ਵਿਪਣ ਹਸਤੀਰ, ਹੀਰਾ ਸਿੰਘ, ਰਾਹੁਲ ਜੁਨੇਜਾ, ਨਿਤੀਸ਼ ਮਹਿਤਾ, ਪਲਵਿੰਦਰ ਸਿੰਘ ਭਾਟੀਆ, ਹਰਵਿੰਦਰ ਸਿੰਘ ਨੋਨੀ, ਜਸਵਿੰਦਰ ਸਿੰਘ, ਜਸਕੀਰਤ ਸਿੰਘ ਜੱਸੀ, ਅਕਾਸ਼ ਬੇਦੀ, ਹਰਸਿਮਰਨ ਸਿੰਘ, ਦਿਨੇਸ਼ ਖੰਨਾ, ਗਗਨ ਨਾਗੀ, ਕਾਰਤਿਕ ਸ਼ਰਮਾ, ਵੰਸ਼ ਸ਼ਰਮਾ, ਅੰਸ਼ ਸ਼ਰਮਾ, ਸਿਮਰ ਸਨੀ, ਸਾਹਿਲ ਮੋਹਿੰਦਰੁ, ਵਰੁਣ ਮਹਿਤਾ, ਸੁਰਜੀਤ ਸਿੰਘ, ਇੰਦਰਜੀਤ ਸਿੰਘ, ਦਿਲਜੀਤ ਸਿੰਘ ਹੈਪੀ, ਰਾਣਾ, ਸੁਖਬੀਰ ਸਿੰਘ, ਹਰਸ਼ਵਿੰਦਰ ਸਿੰਘ, ਮਨੁ ਰਾਣਾ, ਮੁਕੇਸ਼ ਖੰਨਾ, ਕੀਰਤ ਬੇਦੀ, ਇੰਦਰਜੋਤ ਸਿੰਘ ਆਦਿ ਸ਼ਾਮਿਲ ਸਨ।
ये भी पढ़ें
- आर्थोनोवा अस्पताल के डाक्टर हरप्रीत सिंह ने फिर किया चिकित्सा जगत को हैरान
- वार्ता फिर विफल, अपनी-अपनी बात पर अड़े किसान और केंद्र!, इस दिन होगी अगली बैठक
- किसानों के समर्थन में आए कई संगठन, इस दिन रहेगा जालंधर बंद!
- खबर का असर!दो घण्टे में रेस्तरां का बिल 91 करोड़ रूपए ‘लैस’!, अब भेजा सिर्फ इतना बिल
- जालंधर के इस रेस्तरां का बिजली का बिल आया 91 करोड़!
- शिअद के ये नेता कर रहे हैं जालंधर केंद्रीय विस क्षेत्र से चुनाव मैदान में उतरने की तैयारी
- इस विवादित अभिनेत्री ने दिलजीत दोसांझ को बोला ‘पालतू…’!
- फिर मुश्किल में कॉमेडियन भारती सिंह-हर्ष, NCB ने लिया ये एक्शन
- Nissan ला रही है ये हाई परफॉर्मेंस SUV, मचाएगी मार्किट में धूम
- पंजाब जीतने के लिए शिअद सुप्रीमो सुखबीर बादल ने बनाया ये मास्टर प्लान