Prabhat Times
ਜਲੰਧਰ। ਸਰਬੰਸਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੁਰਾਤਨ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 16 ਜਨਵਰੀ ਦਿਨ ਸ਼ਨੀਵਾਰ ਨੂੰ ਦੋਆਬੇ ਦੇ ਕੇਂਦਰੀ ਅਸਥਾਨ ਗੁ. ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਦੀ ਪ੍ਰਬੰਧਕ ਕਮੇਟੀ ਵਲੋਂ ਸਿੰਘ ਸਭਾਵਾਂ, ਧਾਰਮਿਕ ਜਥੇਬੰਦੀਆਂ ਅਤੇ ਸਮੂਹ ਸੰਗਤਾ ਦੇ ਸਹਿਯੋਗ ਨਾਲ ਸਵੇਰੇ 7 ਵਜੇ ਗੁ. ਸ਼੍ਰੀ ਗੁਰੂ ਸਿੰਘ ਸਭਾ ਮੋਹਲਾ ਗੋਬਿੰਦਗੜ੍ਹ ਤੋਂ ਸਜਾਇਆ ਜਾਵੇਗਾ ਜਿਸ ਦੀ ਸੰਪੂਰਨਤਾ ਦੁਪਹਿਰ 12 ਵਜੇ ਤੋਂ ਪਹਿਲਾ ਗੁ. ਦੀਵਾਨ ਅਸਥਾਨ ਵਿਖੇ ਹੋਵੇਗੀ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਮੋਹਨ ਸਿੰਘ ਢੀਂਡਸਾ ਅਤੇ ਜ.ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਦੱਸਿਆ ਕਿ ਪਿਛਲੇ ਅੰਮ੍ਰਿਤ ਵੇਲੇ ਸਜਾਏ ਗਏ ਨਗਰ ਕੀਰਤਨ ਨੂੰ ਸੰਗਤਾਂ ਅਤੇ ਸ਼ਹਿਰ ਵਾਸੀਆਂ ਨੇ ਬਹੁਤ ਸਰਾਹਿਆ ਜਿਸ ਕਰਕੇ ਇਸ ਵਾਰ ਵੀ ਨਗਰ ਕੀਰਤਨ ਦਾ ਸਮਾਂ ਸਵੇਰ ਦਾ ਹੀ ਰੱਖਿਆ ਗਿਆ ਹੈ ਤਾਂ ਜੋ ਗੁਰੂ ਦੀ ਉਸਤੱਤ ਵੀ ਹੋ ਜਾਵੇ ਅਤੇ ਟਰੈਫਿਕ ਆਦਿ ਦੀ ਸਮੱਸਿਆ ਤੋਂ v ਬਚਾਵ ਹੋ ਸੱਕੇ।
ਉਨ੍ਹਾਂ ਕਿਹਾ ਕਿ ਪਾਲਕੀ ਸਾਹਿਬ ਤੇ ਚਵਰ ਦੀ ਸੇਵਾ ਸੰਤ ਬਾਬਾ ਜੀਤ ਸਿੰਘ ਜੀ ਨਿਰਮਲ ਕੁਟੀਆ ਜੌਹਲਾਂ ਵਾਲੇ ਨਿਭਾਉਣਗੇ ਅਤੇ ਸੰਗਤਾਂ ਨਾਲ ਕੀਰਤਨ ਦੀ ਸੇਵਾ ਭਾਈ ਜਸਪਾਲ ਸਿੰਘ ਜੀ ਕਰਣਗੇ।
ਪ੍ਰਬੰਧਕਾਂ ਨੇ ਸਮੂਹ ਸੰਗਤਾਂ ਨੂੰ ਨਗਰ ਕੀਰਤਨ ਵਿੱਚ ਪਰਿਵਾਰਾਂ ਸਹਿਤ ਸ਼ਾਮਿਲ ਹੋਣ ਅਤੇ ਸੋਸ਼ਿਲ ਮੀਡੀਆ ਤੇ ਪ੍ਰਚਾਰ ਕਰਨ ਦੀ ਸੇਵਾ ਨਿਭਾਉਣ ਦੀ ਬੇਨਤੀ ਕੀਤੀ ਤਾਂ ਜੋ ਗੁਰੂ ਘਰਾਂ ਵਲੋਂ ਸਜਾਏ ਜਾਂਦੇ ਨਗਰ ਕੀਰਤਨ ਸਾਰਿਆ ਲਈ ਪ੍ਰੇਰਨਾ ਸਰੋਤ ਬਣ ਸਕਣ।
ਇਸ ਮੋਕੇ ਪ੍ਰਧਾਨ ਮੋਹਨ ਸਿੰਘ ਢੀਂਡਸਾ, ਜਥੇਦਾਰ ਜਗਜੀਤ ਸਿੰਘ ਗਾਬਾ, ਛਨਬੀਰ ਸਿੰਘ ਖਾਲਸਾ, ਭੁਪਿੰਦਰ ਸਿੰਘ ਖਾਲਸਾ, ਦਵਿੰਦਰ ਸਿੰਘ ਗੋਬਿੰਦਗੜ, ਕੁਲਜੀਤ ਸਿੰਘ ਚਾਵਲਾ, ਸਰਬਜੀਤ ਸਿੰਘ ਰਾਜਪਾਲ, ਜਸਬੀਰ ਸਿੰਘ ਦਕੋਹਾ, ਜਸਵਿੰਦਰ ਸਿੰਘ ਬਸ਼ੀਰਪੁਰਾ, ਕਵਲਜੀਤ ਸਿੰਘ ਟੋਨੀ, ਤਜਿੰਦਰ ਸਿੰਘ ਪ੍ਰਦੇਸੀ, ਸ਼ੈਰੀ ਚੱਡਾ, ਪਰਮਿੰਦਰ ਸਿੰਘ ਦਸ਼ਮੇਸ਼ ਨਗਰ, ਗੁਰਜੀਤ ਸਿੰਘ ਪੋਪਲੀ, ਇੰਦਰਪਾਲ ਸਿੰਘ ਬਸਤੀ ਸ਼ੇਖ, ਭਾਈ ਕੰਵਲਜੀਤ ਸਿੰਘ, ਹਰਜੋਤ ਸਿੰਘ ਲੱਕੀ, ਨਿਰਮਲ ਸਿੰਘ ਬੇਦੀ, ਮਹੇਸ਼ ਇੰਦਰ ਸਿੰਘ ਧਾਮੀ, ਗੁਨਜੀਤ ਸਿੰਘ ਸਚਦੇਵਾ, ਦਲਬੀਰ ਸਿੰਘ, ਸੁਰਿੰਦਰ ਸਿੰਘ ਵਿਰਦੀ, ਇਕਬਾਲ ਸਿੰਘ ਢੀਂਡਸਾ, ਗੁਰਮੀਤ ਸਿੰਘ ਬਿੱਟੂ, ਜਗਦੇਵ ਸਿੰਘ ਜੰਗੀ, ਰਣਜੀਤ ਸਿੰਘ ਗੋਲਡੀ, ਬੱਲੂ ਬਹਿਲ, ਚਰਨਜੀਤ ਸਿੰਘ ਮਿੰਟਾ, ਰਣਜੀਤ ਸਿੰਘ, ਹਰਪ੍ਰੀਤ ਸਿੰਘ ਨੀਟੂ, ਸੁਖਮਿੰਦਰ ਸਿੰਘ ਰਾਜਪਾਲ, ਚਰਨਜੀਤ ਸਿੰਘ ਮੱਕੜ, ਪਰਮਪ੍ਰੀਤ ਸਿੰਘ ਵਿੱਟੀ, ਰਾਜਬੀਰ ਸਿੰਘ ਸ਼ੰਟੀ, ਆਈ ਐੱਸ ਬੱਗਾ, ਅਮਰਜੀਤ ਸਿੰਘ ਮੰਗਾ, ਸੁਖਵਿੰਦਰ ਸਿੰਘ, ਵਿਪਣ ਹਸਤੀਰ, ਗੁਰਜੀਤ ਸਿੰਘ ਟੱਕੜ, ਮਨਬੀਰ ਸਿੰਘ, ਅੰਮ੍ਰਿਤਬਿਰ ਸਿੰਘ, ਹੀਰਾ ਸਿੰਘ, ਬਾਵਾ ਗਾਬਾ, ਰਾਹੁਲ ਜੁਨੇਜਾ, ਹੈਰੀ ਬਤਰਾ, ਨਿਤੀਸ਼ ਮਹਿਤਾ, ਜਸਕੀਰਤ ਸਿੰਘ ਜੱਸੀ, ਗੁਰਪ੍ਰੀਤ ਸਿੰਘ ਗੋਪੀ, ਹਰਜੋਤ ਲੁਬਾਣਾ, ਦਿਨੇਸ਼ ਖੰਨਾ, ਸੁਖਬੀਰ ਸਿੰਘ, ਕਾਰਤਿਕ ਸ਼ਰਮਾ, ਗਗਨ ਨਾਗੀ, ਸ਼ੇਰੀ ਨਾਗੀ, ਜਸਵਿੰਦਰ ਸਿੰਘ, ਪ੍ਰਭਜੋਤ ਸਿੰਘ ਖਾਲਸਾ, ਗੋਰਵ ਜੁਨੇਜਾ, ਅਮਨ ਮੰਡ, ਵਰੁਣ ਮਹਿਤਾ, ਮਨਕੀਰਤ ਸਿੰਘ, ਜੈਦੀਪ ਸਿੰਘ, ਹਰਸ਼ਵਿੰਦਰ ਸਿੰਘ, ਹਰਸਿਮਰਨ ਸਿੰਘ, ਕੁਲਵਿੰਦਰ ਸਿੰਘ, ਪਰਵਿੰਦਰ ਗਿੱਲ, ਅਮਨ ਮੰਡ, ਜਸਕਰਨ ਸਿੰਘ ਆਦਿ ਸ਼ਾਮਿਲ ਸਨ।
ये भी पढ़ें
- पंजाब कांग्रेस में नवजोत सिद्धू को मिल सकती है ये बड़ी जिम्मेदारी!
- SBI खाताधारकों को बड़ी राहत, अब घर बैठे मिलेंगी ये सुविधाएं
- Smoking को लेकर सख्त हुई सरकार, ला रही है ये कड़ा कानून
- किसानो ने भाजपा नेताओं के लिए खड़ी की एक और मुसीबत
- Work From Home के लिए सरकार ने बनाए ये नियम, जल्द होंगे लागू
- कोरोना वैक्सीन को लेकर स्वास्थ्य मंत्री ने किया बड़ा ऐलान
- किसानों का ऐलान,गणतंत्र दिवस पर दिल्ली में होगी ‘ट्रैक्टर परेड’
- जालंधर की इस मार्किट में दुकानदारों ने पुलिस को घेरा, विवाद
- सबसे सस्ती इस SUV ने मचाया धमाल, जानिए कितनी सेफ है रोड पर
- जल्द कर लें खरीदारी, जनवरी से मंहगा हो जाएगा ये सब!
- शिअद के ये नेता कर रहे हैं जालंधर केंद्रीय विस क्षेत्र से चुनाव मैदान में उतरने की तैयारी
- पंजाब जीतने के लिए शिअद सुप्रीमो सुखबीर बादल ने बनाया ये मास्टर प्लान
