Prabhat Times
ਜਲੰਧਰ। ਪੁਸ਼ਪਾ ਗੁਜਰਾਲ ਸਾਇੰਸ ਸਿਟੀ (pushpa gujral science city) ਦੇ ਵੂਮੈਨ ਤਕਨਾਲੌਜੀ ਪਾਰਕ ਵਲੋਂ ਭਾਰਤ ਦੇ ਪ੍ਰੰਪਰਾਗਤ ਪਹਿਰਾਵੇ ਅਤੇ ਫ਼ੈਸ਼ਨ ਦੀ ਦੁਨੀਆਂ ਪਿੱਛੇ ਕੰਮ ਕਰਦੇ ਵਿਗਿਆਨ ਦੇ ਵਿਸ਼ੇ ’ਤੇ ਵੈਬਨਾਰ ਦਾ ਆਯੋਜਨ ਕਰਵਇਆ ਗਿਆ।
ਇਸ ਮੌਕੇ 300 ਤੋਂ ਵੱਧ ਫ਼ੈਸ਼ਨ ਡਿਜ਼ਾਇਨੰਗ ਕਾਲਜਾ, ਇੰਸਟੀਚਿਊਟਾਂ ਅਤੇ ਸਕੂਲਾਂ ਦੇ ਵਿਦਿਆਰਥੀਆਂ ਤੇ ਆਮ ਲੋਕਾਂ ਵਲੋਂ ਹਿੱਸਾ ਲਿਆ ਗਿਆ।ਇਸ ਮੌਕੇ ਪੰਜਾਬ ਦੇ ਜਲ- ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਪ੍ਰਮੁੱਖ ਸਕੱਤਰ ਸ੍ਰੀਮਤੀ ਜਸਪ੍ਰੀਤ ਤਲਵਾੜ ਮੁੱਖ ਮਹਿਮਾਨ ਦੇ ਤੌਰ ’ਤੇ ਹਾਜ਼ਰ ਹੋਏ।
ਆਪਣੇ ਸੰਬੋਧਨ ਵਿਚ ਉਨਾ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਭਾਰਤ ਦੀ ਆਰਥਿਕਤਾ ਵਿਚ ਸਦੀਆਂ ਤੋਂ ਹੀ ਕਪੜਾ ਉਦਯੋਗ ਦਾ ਅਹਿਮ ਯੋਗਦਾਨ ਰਿਹਾ ਹੈ।
ਉਨਾਂ ਕਿਹਾ ਕਿ ਪੁਰਾਤੱਤਵ ਅਧਿਐਨਾਂ ਇਸ ਗੱਲ ਵੱਲ ਸੰਕੇਤ ਕਰਦੇ ਹਨ ਕਿ 4000 ਸਾਲ ਪਹਿਲਾਂ ਹੜੱਪਾ ਸੱÎਭਿਆਤਾ ਦੇ ਲੋਕ ਪਰਿਵਾਰਕ ਸਨ ਅਤੇ ਹੱਥ ਨਾਲ ਕੱਤੇ ਹੋਏ ਸੂਤ ਦੇ ਕਪੜੇ ਪਾਉਂਦੇ ਸਨ।
ਵੈਦਿਕ ਸਹਿਤ ਵਿਚ ਸੂਤ ਦੀ ਬੁਣਾਈ ਅਤੇ ਹੱਥੀ ਕੱਤੇ ਹੋੲ ਸੂਤੀ ਮੈਟਰੀਅਲ ਦੀ ਪ੍ਰਮਾਣਿਕਤਾ ਹੈ।ਭਾਰਤੀ ਇਤਿਹਾਸ ਵਿਚ ਵੀ ਕਪੜਾ ਉਦਯੋਗ ਦੀ ਅਹਿਮ ਮਹਹੱਤਾ ਹੈ। ਬਲਾਕ ਪ੍ਰੀਟਿੰਗ ਅਤੇ ਕਪੜਿਆਂ ਦੀ ਰੰਗਾਈ ਦੇ ਕੰਮ ਦੀ ਸ਼ੁਰੂਆਤ ਗੁਜਰਾਤ ਤੋਂ ਹੋਈ ਸੀ, ਜਿਹਨਾਂ ਦੇ ਨਮੂਨੇ ਮਿਸਰ-ਅੱਲ-ਫ਼ੁਸਤਾਤ ਦੇ ਮਕਬਰਿਆਂ ’ਤੇ ਵੀ ਦੇਖੇ ਗਏ ਹਨ।
ਇੱਥੋਂ ਇਹ ਸੰਕੇਤ ਮਿਲਦੇ ਹਨ ਕਿ ਭਾਰਤ ਤੋਂ ਸੂਤੀ ਕਪੜੇ ਨਾਇਲ ਸੱਭਿਆਤਾ ਨੂੰ ਵੀ ਭੇਜੇ ਜਾਂਦੇ ਰਹੇ ਹਨ। ਇਸ ਤੋਂ ਇਲਾਵਾ ਵੱਡੀ ਮਾਤਰਾ ਵਿਚ ਭਾਰਤੀ ਸਿਲਕ ਪੱਛਮੀ ਦੇਸ਼ਾਂ ਨੂੰ ਭੇਜੀ ਜਾਂਦੀ ਰਹੀ ਹੈ। ਉਨਾਂ ਕਿਹਾ ਕਿ ਅੱਜ ਵੀ ਭਾਰਤੀ ਕਪੜਿਆਂ ਦੀ ਪੱਛਮੀ ਦੇਸ਼ਾਂ ਵਿਚ ਬਹੁਤ ਮੰਗ ਹੈ ਅਤੇ ਕੁਲ ਜੀਡੀਪੀ ਦੇ 5 ਫ਼ੀਸਦ ਹਿੱਸਾ ਕਪੜਿਆਂ ਦੇ ਨਿਰਯਾਤ ਤੋਂ ਹੀ ਆਉਂਦਾ ਹੈ।
ਉਨਾਂ ਕਿਹਾ ਕਿ ਇਕ ਅਨੁਮਾਨ ਮੁਤਾਬਿਕ ਹਰ ਸਾਲ ਇਸ ਖੇਤਰ ਵਿਚ ਕੁਲ 50 ਬਿਲੀਅਨ ਡਾਲਰ ਦਾ ਵਪਾਰ ਹੁੰਦਾ ਹੈ, ਜਿਸ ਵਿਚ ਸਾਢੇ ਚਾਰ ਕਰੋੜ ਲੋਕਾਂ ਨੂੰ ਸਿੱਧੇ ਅਤੇ ਛੇ ਕਰੋੜ ਲੋਕਾਂ ਨੂੰ ਅਸਿੱਧੇ ਤੌਰ ’ਤੇ ਰੋਜ਼ਗਾਰ ਮਿਲਦਾ ਹੈ। ਉਨਾਂ ਕਿਹਾ ਕਿ ਪ੍ਰੰਪਰਾਗਤ ਪਹਿਰਾਵੇ ਅਤੇ ਕਪੜਿਆਂ ਦੀ ਸਨਅੱਤ ਨੂੰ ਵਿਕਸਤ ਕਰਨ ਵਿਚ ਵਿਗਿਆਨ ਤੇ ਤਕਨਾਲੌਜੀ ਦੀ ਬਹੁਤ ਅਹਿਮ ਭੂਮਿਕਾ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੇਰਥ ਨੇ ਦੱਸਿਆ ਖੱਡੀ, ਦਸਤਕਾਰੀ, ਸਿਲਕ ਦੀ ਖੇਤੀ ਨੂੰ ਉਤਸ਼ਹਿਤ ਕਰਨ ਤੋਂ ਇਲਾਵਾ ਬੁਣਈ, ਸੂਤ ਦੀ ਕਤਾਈ,ਰੰਗਾਈ ਅਤੇ ਟੈਕਸਟਾਈਲ ਇੰਜੀਨੀਅਰਿੰਗ ਰਾਹੀਂ ਤਿਆਰ ਕਪੜੇ ਦੇ ਉਤਪਾਦਨ ਵਿਚ ਵਿਗਿਆਨ ਤੇ ਤਕਨਾਲੌਜੀ ਦਾ ਬਹੁਤ ਅਹਿਮ ਰੋਲ ਹੈ।
ਉਨਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਵਿਗਿਆਨ ਤੇ ਤਕਨਾਲੌਜੀ ਦੇ ਖੇਤਰ ਵਿਚ ਹੋ ਰਹੀਆਂ ਖੋਜਾਂ ਕਪੜਾ ਸਨਅੱਤ ਲਈ ਬਹੁਤ ਸਹਾਇਕ ਹਨ। ਇਹਨਾਂ ਖੋਜਾਂ ਦੇ ਸਦਕਾ ਹੀ ਕਪੜਿਆਂ ਦੀਆਂ ਬਹੁਤ ਸਾਰੀਆਂ ਕਿਸਮਾਂ ਵਿਕਸਤ ਹੋ ਰਹੀਆਂ ਹਨ। ਉਨਾਂ ਦਸਿਆ ਕਿ ਹੁਣ ਖੁੰਭਾਂ, ਅਨਾਨਾਸ ਅਤੇ ਕੈਕਟਸ ਆਦਿ ਤੋਂ ਵੀ ਡਿਜ਼ਾਇਨਦਾਰ ਕਪੜੇ ਬਣਨੇ ਸ਼ੁਰੂ ਹੋ ਚੁੱਕੇ ਹਨ।
ਇਸ ਤੋਂਂ ਇਲਾਵਾ ਜੈਵਿਕਾ ਵਿਭਿੰਨਤਾ ਸਾਂਭ-ਸੰਭਾਲ ਦੁਆਰਾ ਪੰਰਪਰਾਗਤ ਪਹਿਰਾਵੇ ਜਿਵੇਂ ਕਿ ਵੀਕੁਨਾ ਉਨ, ਅਲਪਕਾ ਉਨ, ਕਸ਼ਮੀਰ ਊਨ, ਸ਼ਤੂਤ ਆਦਿ ਨੂੰ ਸਾਂਭਿਆ ਜਾ ਰਿਹਾ ਹੈ। ਇਸ ਮੌਕੇ ਕੰਨਿਆਂ ਮਹਾਂ ਵਿਦਿਆਲਿਆ ਜਲੰਧਰ ਦੇ ਫ਼ੈਸ਼ਨ ਡਿਜ਼ਾਇਨ ਵਿਭਾਗ ਦੀ ਮੁੱਖੀ ਸ੍ਰੀਮਤੀ ਹਰਪ੍ਰੀਤ ਕੌਰ ਨੇ ਮਾਹਿਰ ਵਜੋਂ ਸ਼ਿਰਕਤ ਕੀਤੀ।
ਉਨਾਂ ਆਪਣੇ ਲੈਕਚਰ ਰਾਹੀਂ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤੀ ਕਪੜੇ ਦੀ ਦਸਤਕਾਰੀ ਨੇ ਫ਼ੈਸ਼ਨ ਦੀ ਦੁਨੀਆਂ ਵਿਚ ਪੂਰੇ ਵਿਸ਼ਵ ’ਚ ਆਪਣਾ ਲੋਹਾ ਮਨਵਾਇਆ ਹੋਇਆ ਹੈ।
ਉਨਾਂ ਕਪੜੇ ਦੇ ਪਿੱਛੇ ਕੰਮ ਕਰਦੇ ਵਿਗਿਆਨ ’ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਕਪੜੇ ਨੂੰ ਬਣਾਉਣ ਅਤੇ ਇਸ ਡਿਜ਼ਾਇਨ ਤਿਆਰ ਕਰਨ ਲਈ ਬਹੁਤ ਸਾਰੇ ਵਿਗਿਆਨਕ ਢੰਗ ਤਰੀਕਿਆਂ ਦੀ ਵਰਤੋਂ ਕੀਤੀ ਜਾਂਦੀ ਹੈ।
ਉਨਾਂ ਕਿਹਾ ਕਿ ਸਾਨੂੰ ਸਰਿਆ ਨੂੰ ਭਾਰਤੀ ਪ੍ਰਪੰਰਾਗਤ ਦਸਤਕਾਰੀ ਦੇ ਕਪੜੇ ਜ਼ਰੂਰ ਪਹਿਨਣੇ ਚਾਹੀਦੇ ਹਨ ਕਿਉਂ ਕਿ ਇਹ ਵਾਤਾਵਰਣ ਦੇ ਅਨੁਕੂਲ ਹੋਣ ਦੇ ਨਾਲ -ਨਾਲ ਗੈਰ -ਅਲਰਜੀ ਵਾਲੇ ਹੁੰਦੇ ਹਨ। ਭਾਵ ਇਹਨਾਂ ਨੂੰ ਪਹਿਨਣ ’ਤੇ ਕਿਸੇ ਵੀ ਤਰਾ ਦੀ ਸਰੀਰਕ ਅਲਰਜੀ ਨਹੀਂ ਹੁੰਦੀ।
ਉਨਾਂ ਕਿਹਾਕਿ ਅਜਿਹਾ ਕਰਨ ਨਾਲ ਜਿੱਥੇ ਅਸੀਂ ਅਪਣੇ ਅਮੀਰ ਵਿਰਸੇ ਨੂੰ ਸੰਭਲਣ ਵਿਚ ਸਫ਼ਲ ਹੋਵਾਂਗਾ ਉੱਥੇ ਹੀ ਖਤਮ ਹੋਰ ਦਸਤਕਾਰੀ ਨੂੰ ਵੀ ਸਾਂਭਿਆ ਜਾ ਸਕਦਾ ਹੈ ।
ये भी पढ़ें
- इस राज्य के पूर्व CM के खिलाफ ED का बड़ा एक्शन
- CM के सख्त निर्देश, पुलिस अधिकारियों, कर्मचारियों को करना होगा ये काम वरना…!
- पंजाब के पड़ौसी राज्य में इस अपराध के लिए मिलेगी सख्त सजा
- 1000 KM साइकिल चला टिकरी बॉर्डर पहुंचा ये बुर्जुग किसान
- किसान आंदोलन पर SC की सख्त टिप्पणी, प्रदर्शन का हक मगर नहीं कर सकते ये काम
- ख़लिस्तानी संगठन और उससे जुड़े NGO पर बड़े एक्शन की तैयारी में गृह मंत्रालय
- जालंधर के चर्चित RTI एक्टिविस्ट पर केस दर्ज, लगे ये गंभीर आरोप
- वाहनों पर लगने वाले ‘VIP नंबरों’ को लेकर पंजाब सरकार का बड़ा फैसला
- SBI, HDFC सहित इन बैंको के ग्राहकों को WhatsApp ने दी ये बड़ी सुविधा
- सावधान!इम्यूनिटी बढ़ाने के चक्कर में कहीं लग न जाए ये बीमारी
- Post Office के खाता धारकों के लिए बड़ी खबर! बदल रहा है ये नियम
- कारोबारियों को बड़ी राहत!इस दिन से बदल जाएंगे GST रिटर्न के नियम
- शिअद के ये नेता कर रहे हैं जालंधर केंद्रीय विस क्षेत्र से चुनाव मैदान में उतरने की तैयारी
- पंजाब जीतने के लिए शिअद सुप्रीमो सुखबीर बादल ने बनाया ये मास्टर प्लान