Prabhat Times

Jalandhar ਜਲੰਧਰ। ਪੀ.ਐਸ.ਪੀ.ਸੀ.ਐਲ ਦੀ ਪਟਿਆਲਾ ਤੋ ਆਈ ਟੀਮ ਵਲੋ ਰਿਟਾਇਰਡ ਕਰਮਚਾਰੀਆ ਦੀਆਂ ਸ਼ਿਕਾਇਤਾਂ ਦਾ ਰੀਵਿਊ ਕਰਦੇ ਹੋਏ ਪੈਨਸ਼ਨ ਕੇਸਾਂ ਦਾ ਨਿਪਟਾਰਾ ਕੀਤਾ ਗਿਆ।

ਉੱਥੇ ਹੀ, ਸਬੰਧਤ ਅਧਿਕਾਰੀਆਂ ਨੂੰ ਦਿਸ਼ਾ- ਨਿਰਦੇਸ ਦਿੱਤੇ ਗਏ ਕਿ ਸਰਵਿਸ ਪੂਰੀ ਹੋਣ ਤੋ ਪਹਿਲਾਂ ਕਰਮਚਾਰੀਆਂ ਦੀ ਕਾਗਜੀ ਕਾਰਵਾਈ ਨੂੰ ਨਿਪਟਾਉਣ ਵੱਲ ਧਿਆਨ ਦਿੱਤਾ ਜਾਵ

ਪਾਵਰਕਾਮ ਨਾਰਥ ਜੋਨ ਦੇ ਹੈੱਡ ਆਫਿਸ ਸ਼ਕਤੀ ਸਦਨ ਵਿੱਚ ਹੋਈ, ਇਸ ਮੀਟਿੰਗ ਦੌਰਾਨ ਇੰਜ. ਸੁਖਵਿੰਦਰ ਸਿੰਘ, (ਉਪ ਮੁੱਖ ਇੰਜੀਨੀਅਰ/ਟੈਕ-ਟੂ- ਡਾਇ/ਪ੍ਰਬੰਧਕੀ), ਇਜ. ਬਲਵਿੰਦਰ ਪਾਲ (ਉਪ ਮੁੱਖ ਇੰਜੀਨੀਅਰ/ਹੈਡ-ਕੁ-ਕਮ/ਪ੍ਰਬੰਧਕੀ), ਉਪ-ਸਕੱਤਰ ਸ਼੍ਰੀਮਤੀ ਨਿਸ਼ਾ ਰਾਣੀ, ਸੁਵਿਕਾਸ ਪਾਲ ਵਧੀਕ ਨਿਗਰਾਨ ਇੰਜ./ਵਰਕਸ, ਸ਼੍ਰੀਮਤੀ ਮੀਨਾ ਮਾਹੀ ਅਧੀਨ ਸਕੱਤਰ/ਅਮਲਾ, ਸ਼੍ਰੀ ਮਨਪ੍ਰੀਤ ਸਿੰਘ ਥਿੰਦ (ਸਹਾਇਕ ਮੈਨੇਜਰ/ਮਨੁੱਖੀ ਵਸੀਲੇ) ਸਮੇਤ ਵੱਖ-ਵੱਖ ਅਧਿਕਾਰੀ ਹਾਜਰ ਰਹੇ।

ਅਧਿਕਾਰੀਆਂ ਨੇ ਦੱਸਿਆ ਹੈ ਕਿ ਅਗਲੇ ਸਾਲ ਜੂਨ ਤੱਕ ਉੱਤਰ ਜੋਨ ਜਲੰਧਰ ਦੇ 146 ਕਰਮਚਾਰੀ ਰਿਟਾਇਰਡ ਹੋਣ ਵਾਲੇ ਹਨ, ਇਸ ਲਈ ਇਸ ਤੋ ਪਹਿਲਾਂ ਹੀ ਉਕਤ ਕਰਮਚਾਰੀਆਂ ਦੀ ਪੈਨਸ਼ਨ ਕੇਸਾਂ ਸਬੰਧੀ ਕਾਗਜੀ ਕਾਰਵਾਈ ਪੂਰੀ ਕਰ ਲਈ ਜਾਵੇ।

ਉਹਨਾਂ ਦੱਸਿਆ ਕਿ ਅੱਜ ਮੌਕੇ ਤੇ 45 ਸ਼ਿਕਾਇਤਾਂ ਨਿਪਟਾਈਆਂ ਗਈਆਂ ਅਤੇ 35 ਦੇ ਲੱਗ-ਭਗ ਕਰਮਚਾਰੀਆਂ ਦੀਆਂ ਫਾਈਲਾਂ ਮਨਜੂਰ ਕੀਤੀਆਂ ਗਈਆਂ, ਜਿਨਾਂ ਦਾ ਨਿਪਟਾਰਾਂ ਜਲਦ ਹੋ ਜਾਵੇਗਾਂ।

ਉਹਨਾਂ ਕਿਹਾ ਕਿ ਸਬੰਧਤ ਕਰਮਚਾਰੀ ਆਪਣੇ ਕੇਸਾਂ ਦੀ ਸਟੇਟਸ ਰਿਪੋਰਟ ਆਨਲਾਈਨ ਦੇਖ ਸਕਦੇ ਹਨ। 

ਇਸ ਮੌਕੇ ਨਾਰਥ ਜੋਨ ਦੇ ਸਰਕਲ ਐਕਸੀਅਨ, ਸੁਪਰਿੰਟੈਂਡੈਂਟ, ਅਕਾਉਂਟੈਂਟ, ਸੀਨੀਅਰ ਸਹਾਇਕ ਆਦਿ ਹਾਜਰ ਰਹੇ

——————————————————————

खबरें ये भी हैं…

————————————————————–

 Whatsapp ग्रुप से जुड़ने के लिए नीचे दिए लिंक पर क्लिक करें

Join Whatsapp Link for Latest News

प्रभात टाइम्स व्हाटसएप्प चैनल जॉइन करें।

Join Prabhat Times Whatsapp Channel


Subscribe YouTube Channel

Prabhat Times

Click to Join Prabhat Times FB Page

https://www.facebook.com/Prabhattimes14/

Join Telegram

https://t.me/prabhattimes1